Site icon TheUnmute.com

ਲੰਡਨ ਦੇ ਯੂਨੀਅਨ ਸਟਰੀਟ ਰੇਲਵੇ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, ਨੇੜੇ ਦੀਆਂ ਇਮਾਰਤਾਂ ਕਰਵਾਈਆਂ ਖਾਲੀ

Union Street Railway Station

ਚੰਡੀਗੜ੍ਹ 17 ਅਗਸਤ 2022: ਲੰਡਨ ਦੇ ਸਦਰਕ ਵਿੱਚ ਯੂਨੀਅਨ ਸਟਰੀਟ ਰੇਲਵੇ ਸਟੇਸ਼ਨ (Union Street Railway Station) ਨੇੜੇ ਅੱਜ ਯਾਨੀ ਬੁੱਧਵਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਅੱਗ ਪਾਰਕਿੰਗ ਏਰੀਆ ਤੋਂ ਹੁੰਦੇ ਹੋਏ ਸਟੇਸ਼ਨ ਤੱਕ ਫੈਲ ਗਈ। ਇਸ ‘ਤੇ ਕਾਬੂ ਪਾਉਣ ਲਈ 70 ਤੋਂ ਵੱਧ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਹਨ।

ਇਸ ਘਟਨਾ ਨੂੰ ਲੈ ਕੇ ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਨੂੰ ਫੈਲਣ ਤੋਂ ਰੋਕ ਦਿੱਤਾ ਗਿਆ ਸੀ, ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਬੁਝਾਇਆ ਨਹੀਂ ਜਾ ਸਕਿਆ। ਅੱਗ ਕਾਰਨ ਚਾਰ ਰੇਲਵੇ ਲਾਈਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ 70 ਟਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ | ਸੁਰੱਖਿਆ ਕਾਰਨਾਂ ਕਰਕੇ ਆਸ-ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਦਾ ਧੂੰਆਂ ਆਸਪਾਸ ਦੇ ਇਲਾਕੇ ਵਿੱਚ ਫੈਲ ਗਿਆ ਹੈ।

ਇਸ ਦੌਰਾਨ ਨੈੱਟਵਰਕ ਰੇਲ ਨੇ ਦੱਸਿਆ ਕਿ ਅੱਗ ਇੱਕ ਕਾਰ ਪਾਰਕਿੰਗ ਵਿੱਚ ਵੀ ਫੈਲ ਗਈ | ਖਤਰੇ ਦੇ ਮੱਦੇਨਜ਼ਰ ਸਟੇਸ਼ਨ ਦੇ ਨੇੜੇ ਕਈ ਕੈਫੇ ਅਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ। ਇਸ ਅੱਗ ਕਾਰਨ ਸਟੇਸ਼ਨ ਦੇ ਆਰਚ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।

Exit mobile version