July 7, 2024 8:03 am
Marais Erasmus

ਇਰਾਸਮਸ ਭਾਰਤ-ਦੱਖਣੀ ਅਫਰੀਕਾ ਦੇ ਪਹਿਲੇ ਮੈਚ ‘ਚ ਅੰਪਾਇਰ ਦੇ ਰੂਪ ‘ਚ ਹੋਵੇਗਾ 100ਵਾਂ ਵਨ ਡੇ

ਚੰਡੀਗ੍ਹੜ 18 ਜਨਵਰੀ 2022: ਮਾਰੀਆਸ ਇਰਾਸਮਸ (Marais Erasmus) ਦਾ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਬੁੱਧਵਾਰ ਨੂੰ ਹੋਣ ਵਾਲਾ ਪਹਿਲਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਅੰਪਾਇਰ ਦੇ ਰੂਪ ਵਿਚ 100ਵਾਂ ਵਨ ਡੇ (100th ODI) ਹੋਵੇਗਾ ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਤੀਜਾ ਦੱਖਣੀ ਅਫਰੀਕੀ ਅੰਪਾਇਰ ਬਣ ਜਾਵੇਗਾ। ਦੁਨੀਆ ਦੇ ਸਰਵਸ੍ਰੇਸ਼ਠ ਅੰਪਾਇਰਾਂ ਵਿਚੋਂ ਇਕ 57 ਸਾਲਾ ਇਰਾਸਮਸ ਬੋਲੈਂਡ ਪਾਰਕ ਵਿਚ ਮੈਦਾਨ ‘ਤੇ ਉਤਰਦੇ ਹੀ ਰੂਡੀ ਕਰਟਜਨ ਤੇ ਡੇਵਿਡ ਓਰਚਾਰਡ ਦੇ ਕਲੱਬ ਵਿਚ ਸ਼ਾਮਲ ਹੋ ਜਾਣਗੇ।

ਕਰਟਜਨ ਨੇ 1992 ਤੋਂ ਲੈ ਕੇ 2010 ਤੱਕ 209 ਵਨ ਡੇ ਵਿਚ ਅੰਪਾਇਰਿੰਗ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਉਸਦਾ ਇਹ ਰਿਕਾਰਡ ਹਾਲ ਵਿਚ ਪਾਕਿਸਤਾਨ ਦੇ ਅਲੀਮ ਡਾਰ (211 ਮੈਚ) ਨੇ ਤੋੜਿਆ। ਓਰਚਾਰਡ ਨੇ 1994 ਤੋਂ 2003 ਦੇ ਵਿਚ 107 ਵਨ ਡੇ ਵਿਚ ਅੰਪਾਇਰਿੰਗ ਕੀਤੀ ਸੀ। ਇਰਾਸਮਸ 2007 ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਅੰਪਾਇਰੰਗ ਕਰ ਰਹੇ ਹਨ। ਉਹ ਹੁਣ ਤੱਕ 99 ਵਨ ਡੇ ਤੋਂ ਇਲਾਵਾ 70 ਟੈਸਟ, 35 ਟੀ-20 ਅੰਤਰਰਾਸ਼ਟਰੀ ਮੈਚ ਤੇ 18 ਮਹਿਲਾ ਟੀ-20 ਅੰਤਰਰਾਸ਼ਟਰੀ ਵਿਚ ਅੰਪਾਇਰਿੰਗ ਕਰ ਚੁੱਕੇ ਹਨ।

ਕ੍ਰਿਕਟ ਦੱਖਣੀ ਅਫਰੀਕਾ ਦੇ ਅਨੁਸਾਰ ਇਰਾਸਮਸ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੋਂ ਅੰਪਾਇਰਿੰਗ ਕਰ ਰਿਹਾ ਹਾਂ ਕਿ ਇਹ ਉਪਲੱਬਧੀ ਹਾਸਲ ਕਰ ਰਿਹਾ ਹਾਂ। ਅਜਿਹੇ ਮੁਸ਼ਕਿਲ ਹਾਲਾਤਾ ਵਿਚ ਲੰਬੇ ਸਮੇਂ ਤੱਕ ਬਣੇ ਰਹਿਣਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਹਰ ਸਮੇਂ ਜਾਂਚ ਦੇ ਦਾਇਰੇ ਵਿਚ ਰਹਿੰਦੇ ਹਾਂ, ਇਸ ਲਈ ਇਸ ਉਪਲੱਬਧੀ ਤੱਕ ਪਹੁੰਚਣ ‘ਤੇ ਮਾਣ ਹੈ। ਇਰਾਸਮਸ 100 ਵਨ ਡੇ ਵਿਚ ਅੰਪਾਇਰਿੰਗ ਕਰਨ ਵਾਲੇ ਦੁਨੀਆ ਦੇ 18ਵੇਂ ਅੰਪਾਇਰਿੰਗ ਬਣਨਗੇ।