Site icon TheUnmute.com

PF Account: EPFO ਨੇ ਬਣਾਏ ਨਵੇਂ ਨਿਯਮ, ਜਾਣੋ ਤੁਸੀਂ PF ਖਾਤੇ ‘ਚੋ ਕਿੰਨੇ ਪੈਸੇ ਕਢਵਾ ਸਕਦੇ ਹੋ

21 ਸਤੰਬਰ 2024: ਭਾਰਤ ਵਿੱਚ ਜਿਹਨੇ ਵੀ ਰੁਜ਼ਗਾਰ ਪ੍ਰਾਪਤ ਲੋਕ ਹਨ ਹਰ ਕਿਸੇ ਕੋਲ ਪੀਐਫ ਖਾਤੇ ਹਨ। PF ਖਾਤਾ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ EPFO ​​ਸੰਸਥਾ ਦੁਆਰਾ ਚਲਾਇਆ ਜਾਂਦਾ ਹੈ।ਦੱਸ ਦੇਈਏ ਕਿ PF ਖਾਤਾ ਭਵਿੱਖ ਲਈ ਇੱਕ ਬਿਹਤਰ ਬਚਤ ਯੋਜਨਾ ਹੈ। ਇਸ PF ‘ਚ ਹਰ ਮਹੀਨੇ ਕਰਮਚਾਰੀ ਦੀ ਤਨਖਾਹ ਵਿੱਚੋਂ 12% ਯੋਗਦਾਨ ਪਾਇਆ ਜਾਂਦਾ ਹੈ।

PF ਖਾਤਿਆਂ ‘ਚ ਸਰਕਾਰ ਵੱਲੋਂ ਵਿਆਜ ਦੀ ਚੰਗੀ ਰਕਮ ਵੀ ਦਿੱਤੀ ਜਾਂਦੀ ਹੈ। ਇਸਦੀ ਮਦਦ ਨਾਲ ਤੁਸੀਂ ਭਵਿੱਖ ਲਈ ਚੰਗੇ ਫੰਡ ਜਮ੍ਹਾ ਕਰ ਸਕਦੇ ਹੋ। ਨਾਲ ਹੀ ਲੋੜ ਪੈਣ ‘ਤੇ PF ਖਾਤਿਆਂ ‘ਚ ਪੈਸੇ ਕਢਵਾਏ ਜਾ ਸਕਦੇ ਹਨ। EPFO ਨੇ ਇਸ ਸਬੰਧੀ ਕੁਝ ਨਿਯਮ ਬਣਾਏ ਹਨ। ਨਿਯਮਾਂ ਦੇ ਤਹਿਤ, ਤੁਸੀਂ ਇੱਕ ਸਾਲ ਵਿੱਚ ਆਪਣੇ ਪੀਐਫ ਖਾਤੇ ਤੋਂ ਇੰਨੇ ਪੈਸੇ ਕਢਵਾ ਸਕਦੇ ਹੋ।

PF ਖਾਤੇ ਵਿੱਚ, ਤੁਸੀਂ ਲੋੜ ਦੇ ਸਮੇਂ ਕੁਝ ਉਦੇਸ਼ਾਂ ਲਈ ਆਪਣੇ ਖਾਤੇ ਵਿੱਚ 50% ਤੱਕ ਦੀ ਰਕਮ ਕਢਵਾ ਸਕਦੇ ਹੋ। ਹਾਲਾਂਕਿ, ਇਸਦੇ ਲਈ ਤੁਹਾਡੀ ਸੇਵਾ 7 ਸਾਲ ਹੋਣੀ ਚਾਹੀਦੀ ਹੈ।

ਜੇਕਰ ਤੁਸੀਂ ਆਪਣਾ ਘਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ PF ਖਾਤੇ ਦੇ ਬੈਲੇਂਸ ਦਾ 90% ਤੱਕ ਕਢਵਾ ਸਕਦੇ ਹੋ। ਪਰ ਇਸਦੇ ਲਈ 5 ਸਾਲ ਦੀ ਸਰਵਿਸ ਹੋਣੀ ਜ਼ਰੂਰੀ ਹੈ।

ਇਸ ਦੇ ਨਾਲ, ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ, ਤੁਸੀਂ ਖਾਤੇ ਵਿੱਚ ਕੀਤੇ ਗਏ ਪੂਰੇ ਯੋਗਦਾਨ ਅਤੇ ਇਸ ‘ਤੇ ਮਿਲਣ ਵਾਲਾ ਵਿਆਜ ਵਾਪਸ ਲੈ ਸਕਦੇ ਹੋ। ਇਸ ਲਈ ਇਸ ਨਾਲ ਤੁਸੀਂ ਆਪਣੀ ਮਹੀਨਾਵਾਰ ਤਨਖਾਹ ਤੋਂ 6 ਗੁਣਾ ਤੱਕ ਕਢਵਾ ਸਕਦੇ ਹੋ।

 

Exit mobile version