ਮੋਹਾਲੀ 22 ਜਨਵਰੀ 2022: ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਕੁਰੱਪਸ਼ਨ ਦੇ ਮਾਮਲੇ ਵਿੱਚ ਕੀਤੀ ਗਈ ਹੱਦ ਤੋਂ ਮੁਹਾਲੀ ਹਲਕੇ ਦੇ ਲੋਕ ਬੇਹੱਦ ਤੰਗ ਅਤੇ ਪ੍ਰੇਸ਼ਾਨ ਹਨ । ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਠੱਗ ਸਿੱਧੂ ਜੁੰਡਲੀ ਦਾ ਪਿੰਡਾਂ ‘ਚ ਦਾਖਿਲ ਹੋਣ ਤੋਂ ਹੀ ਰੋਕ ਲਗਾ ਰੱਖੀ ਹੈ ।
ਇਹ ਗੱਲ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੋਹਾਲੀ (Mohali) ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ (Kulwant Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ । ਕੁਲਵੰਤ ਸਿੰਘ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿਚ ਪੈਂਦੇ ਸੈਕਟਰ- 108 ,ਪਿੰਡ ਤੰਗੋਰੀ ਅਤੇ ਕੁਰੜੀ ਵਿਖੇ ਹੋਈਆਂ ਮੀਟਿੰਗਾਂ ਜਿਹੜੀਆਂ ਵਿਸ਼ਾਲ ਇਕੱਠ ਦਾ ਰੂਪ ਧਾਰਨ ਕਰ ਗਈਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਦੇ ਪਿਛਲੇ 15 ਸਾਲਾਂ ਦੇ ਤਸ਼ੱਦਦ ਦੇ ਵਿਰੁੱਧ ਕਦੀ ਵੀ ਇਨ੍ਹਾਂ ਰਾਜਨੀਤਕ ਜਾਂ ਸਮਾਜਿਕ ਮਾਹੌਲ ਨਹੀਂ ਬਣਿਆ ਕਿ ਲੋਕੀ ਕਾਂਗਰਸੀ ਬਲਬੀਰ ਸਿੰਘ ਸਿੱਧੂ ਨੂੰ ਇਸ ਹਲਕੇ ਵਿਚੋਂ ਭਜਾਉਣ ਦੀ ਹੀ ਤਿਆਰੀ ਕਰ ਲੈਣ ਅਤੇ ਅੱਜ ਹਰ ਖੁੰਢ -ਚਰਚਾ ਦਾ ਵਿਸ਼ਾ ਇਹੀ ਬਣਿਆ ਹੋਇਆ ਹੈ ਕਿ ਬਲਬੀਰ ਸਿੰਘ ਸਿੱਧੂ ਨੂੰ ਕਿੰਨੇ ਵੱਡੇ ਫ਼ਰਕ ਨਾਲ ਹਰਾ ਕੇ ਇੱਥੋਂ ਚਲਦਾ ਕਰਨਾ ਹੈ ਤਾਂ ਕਿ ਲੋਕੀਂ ਬਲਬੀਰ ਸਿੰਘ ਸਿੱਧੂ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚ ਸਕਣ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ ।
ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਆਪਣੀਆਂ ਨਿੱਜੀ- ਤਿਜੋਰੀਆਂ ਨੂੰ ਭਰਨ ਦੇ ਲਈ ਹਲਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ । ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੇ ਦਿੱਲੀ ਸਰਕਾਰ ਦੇ ਮਾਡਲ ਨੂੰ ਮੁਹਾਲੀ ਹਲਕੇ ਦੇ ਵਿਚ ਹੂਬਹੂ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਮੱਸਿਆਵਾਂ ਦੇ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ ਸਗੋਂ ਸਮਾਂ ਰਹਿੰਦਿਆਂ ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਕੱਢਿਆ ਜਾਵੇਗਾ ।ਕੁਲਵੰਤ ਸਿੰਘ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਅਹਿਮ ਮੀਟਿੰਗਾਂ ਦੇ ਦੌਰਾਨ ਛੱਜਾ ਸਿੰਘ ਕੁਰੜੀ, ਚੌਧਰੀ ਰੂਪ ਚੰਦ, ਚੌਧਰੀ ਨਿਰਮਲ ਸਿੰਘ, ਚੌਧਰੀ ਰਾਮ ਈਸ਼ਵਰ, ਗੋਲਡੀ, ਜੈ ਪ੍ਰਕਾਸ਼ ,ਇਕਬਾਲ ਚੰਦ, ਜਸਵਿੰਦਰ ਸਿੰਘ- ਜੱਸੀ, ਸੋਨੀ, ਪ੍ਰੇਮ ਸਿੰਘ, ਧਰਮਪਾਲ ਸਿੰਘ- ਪੰਚ, ਰਾਮ ਆਸਰਾ, ਕਮਲ ਖ਼ਾਨ, ਸ਼ੇਖਰ ਚੰਦਨ, ਪਿਆਰਾ ਸਿੰਘ, ਲਖਵਿੰਦਰ ਸਿੰਘ ਬਡਾਲੀ, ਬਲਰਾਜ ਸਿੰਘ ਗਿੱਲ, ਸਰਕਲ ਪ੍ਰਧਾਨ ਗੁਰਮੇਲ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਵਿਨੋਦ- ਪੰਚ, ਨਿਰਮੈਲ ਸਿੰਘ, ਬਿੱਲਾ ਸਨੇਟਾ – ਬਾਲਮੀਕ ਸਭਾ ਪ੍ਰਧਾਨ ਜ਼ਿਲ੍ਹਾ ਮੁਹਾਲੀ, ਪਿੰਡ ਤੰਗੋਰੀ- ਸਤਵੰਤ ਸਿੰਘ ਤੰਗੌਰੀ ਜਸਵੀਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ- ਪ੍ਰਧਾਨ, ਅਮਨਦੀਪ ਸਿੰਘ, ਅਮਨਦੀਪ ਕੌਰ- ਸਰਪੰਚ, ਸੁਖਵਿੰਦਰ ਸਿੰਘ ਮਨਵੀਰ ਰੋਸ਼ਨ ਸਿੰਘ, ਗੁਰਬੀਰ ਸਿੰਘ, ਜਗੀਰ ਸਿੰਘ- ਦੋਜੀ, ਅਜੈ ਕੁਮਾਰ, ਅਮਰਜੀਤ ਸਿੰਘ ਵੀ ਹਾਜ਼ਰ ਸਨ।