July 5, 2024 1:05 am
ਅਚੀਵਰ ਐਵਾਰਡ-2022

ਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ-2022 ਨਾਲ ਸਨਮਾਨ

ਚੰਡੀਗੜ 18 ਮਈ 2022: ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਮੀਡੀਆ ਫੈਡਰੇਸ਼ਨ ਆਫ ਇੰਡੀਆ ਵਲੋਂ ਪ੍ਰੈੱਸ ਰਿਲੇਸ਼ਨਜ ਕੌਂਸਲ ਆਫ ਇੰਡੀਆ ਨਾਲ ਮਿਲ ਕੇ ਅੱਜ ਸ਼ਾਮ ਇੱਥੇ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ – 2022 ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਮਾਨਦਾਰੀ ਅਤੇ ਮਿਹਨਤ ਹੀ ਜੀਵਨ ਵਿੱਚ ਸਫਲਤਾ ਹਾਸਲ ਕਰਨ ਦਾ ਇਕ ਮਾਤਰ ਰਸਤਾ ਹੈ। ਉਨਾਂ ਇਹ ਵੀ ਕਿਹਾ ਕਿ ਕਿਸੇ ਨੂੰ ਔਖੇ ਹਾਲਾਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ।ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਜੋਕੇ ਦੌਰ ਵਿੱਚ ਮੀਡੀਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ-2022

ਇਹ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ- ਕਮ- ਵਧੀਕ ਡਾਇਰੈਕਟਰ ਡਾ. ਸੇਨੂੰ ਦੁੱਗਲ, ਆਈ.ਏ.ਐਸ., ਬਾਲੀਵੁੱਡ ਦੇ ਪਟਕਥਾ ਲੇਖਕ ਅਸੀਮ ਅਰੋੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਤੋਂ ਹਰਜੀਤ ਸਿੰਘ ਸੱਭਰਵਾਲ, ਅਗਾਂਹਵਧੂ ਕਿਸਾਨ ਤੇਜਿੰਦਰ ਪੂਨੀਆ, ਡਿਪਟੀ ਰਜਿਸਟਰਾਰ ਆਈ.ਕੇ.ਗੁਜਰਾਲ ਟੈਕਨੀਕਲ ਯੂਨੀਵਰਸਿਟੀ ਜਲੰਧਰ ਰਜਨੀਸ਼ ਕੇ. ਸਰਮਾ, ਚੀਫ ਓਪਰੇਟਿੰਗ ਅਫਸਰ, ਗੋਰਮੇਟ ਕਲੱਬ – ਬੈਸਟ ਕਲੱਬ ਕੈਟਰਰ ਸਤੀਸ਼ ਕੁਮਾਰ, ਮਹਾਮਾਰੀ ਵਿੱਚ ਕੋਵਿਡ ਦੇ ਮਰੀਜਾਂ ਦਾ ਆਯੁਰਵੇਦ ਰਾਹੀਂ ਇਲਾਜ ਕਰਨ ਲਈ ਡਾ ਗੀਤਾ ਜੋਸ਼ੀ, ਰੈਜੀਡੈਂਟ ਐਡੀਟਰ, ਦੈਨਿਕ ਜਾਗਰਣ, ਪੰਜਾਬ ਅਤੇ ਚੰਡੀਗੜ ਅਮਿਤ ਸ਼ਰਮਾ, ਸੰਪਾਦਕ, ਜ਼ੀ ਮੀਡੀਆ, ਦਿੱਲੀ, ਹਰਿਆਣਾ ਅਤੇ ਪੰਜਾਬ, ਏਰੀਆ ਡਾਇਰੈਕਟਰ ਅਤੇ ਜਨਰਲ ਮੈਨੇਜਰ ਤਾਜ ਚੰਡੀਗੜ – ਸੁਮੀਤ ਤਨੇਜਾ, ਸਿੱਖ ਕਲਾ ਅਤੇ ਫਿਲਮ ਉਤਸਵ ਨੂੰ ਉਤਸ਼ਾਹਿਤ ਕਰਨ ਲਈ ਟਰਾਂਸਮੀਡੀਆ ਨਿਰਮਾਤਾ ਅਤੇ ਫਿਲਮ ਨਿਰਦੇਸ਼ਕ ਓਜਸਵੀ ਸ਼ਰਮਾ , 92.7 ਐਫ.ਐਮ ਤੋਂ ਆਰ.ਜੇ. ਮੇਘਾ ਨੂੰ ਟ੍ਰਾਈਸਿਟੀ ਵਿੱਚ ਸਰਵੋਤਮ ਰੇਡੀਓ ਜੌਕੀ, ਯੂਟੀ, ਚੰਡੀਗੜ ਦੇ ਫੂਡ ਸੇਫਟੀ ਪ੍ਰਸ਼ਾਸਨ ਦੇ ਮੁਖੀ, ਡਾ. ਸੁਖਵਿੰਦਰ ਸਿੰਘ, ਐਸੋਸੀਏਟ ਪ੍ਰੋਡਿਊਸਰ ਅਤੇ ਮੁਖੀ ਮਨੋਵਿਗਿਆਨ ਵਿਭਾਗ, ਪੀ.ਜੀ ਸਰਕਾਰੀ ਕਾਲਜ, ਸੈਕਟਰ – 11, ਸੀ. ਚੰਡੀਗੜ ,ਸੁਰੇਸ਼ ਚਾਹਲ |

ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ-2022

ਇਸਦੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰਾ ਰਾਖੀ ਹੁੰਦਲ, ਪ੍ਰੋਫੈਸਰ ਅਤੇ ਡਾਇਰੈਕਟਰ, ਮੀਡੀਆ ਅਤੇ ਐਨੀਮੇਸ਼ਨ ਸਟੱਡੀਜ, ਚੰਡੀਗੜ ਯੂਨੀਵਰਸਿਟੀ, ਮੋਹਾਲੀ ਦੇ ਪ੍ਰੋਫੈਸਰ ਤਿ੍ਰਸੂ ਸ਼ਰਮਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪੁਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ, ਖੇਤਰੀ ਪਾਸਪੋਰਟ ਅਫਸਰ ਪੰਜਾਬ, ਹਰਿਆਣਾ ਅਤੇ ਚੰਡੀਗੜ ਸ੍ਰੀ ਸਿਬਾਸ ਕਬੀਰਾਜ ਆਈਪੀਐਸ, ਐਸ.ਐਸ.ਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ, ਏ.ਡੀ.ਜੀ., ਪੀ.ਆਈ.ਬੀ. ਅਤੇ ਆਈ.ਆਈ.ਐਮ.ਸੀ. ਦਿੱਲੀ – ਅਸ਼ੀਸ਼ ਗੋਇਲ ਆਈ.ਆਈ.ਐਸ, ਮੈਡੀਕਲ ਸੁਪਰਡੈਂਟ ਪੀ.ਜੀ.ਆਈ. ਡਾ. ਵਿਪਿਨ ਕੌਸ਼ਲ, ਐਮ.ਡੀ ਤਿ੍ਰਸ਼ਲਾ ਗਰੁੱਪ ਹਰੀਸ਼ ਗੁਪਤਾ, ਡਾਇਰੈਕਟਰ ਆਈ.ਆਈ.ਟੀ. ਰੋਪੜ ਪ੍ਰੋਫੈਸਰ ਰਾਜੀਵ ਆਹੂਜਾ, ਉਦਯੋਗ ਅਤੇ ਵਣਜ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਆਈ.ਏ.ਐਸ., ਯੂ.ਟੀ ਚੰਡੀਗੜ ਦੇ ਐਸ.ਐਸ.ਪੀ. ਕੁਲਦੀਪ ਚਾਹਲ ਆਈ.ਪੀ.ਐਸ., ਦੁਰਗਾ ਦਾਸ ਫਾਊਂਡੇਸ਼ਨ ਦੇ ਡਾਇਰੈਕਟਰ ਅਤੁਲ ਖੰਨਾ, ਪ੍ਰਧਾਨ ਕ੍ਰੇਡਾਈ ਪੰਜਾਬ ਅਤੇ ਸੀ.ਐਮ.ਡੀ.ਪੀ.ਸੀ.ਐਲ. ਹਾਊਸਿੰਗ ਗਰੁੱਪ ਜਗਜੀਤ ਸਿੰਘ ਮਾਝਾ, ਚੰਡੀਗੜ ਸਾਹਿਤ ਅਕੈਡਮੀ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਜ ਆਧੁਨਿਕ ਸਾਹਿਤ ਦੇ ਸਾਬਕਾ ਪ੍ਰੋਫੈਸਰ ਡਾ: ਨਰੇਸ਼ , ਸਾਬਕਾ ਐਸੋਸੀਏਟ ਪ੍ਰੋਫੈਸਰ, ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ – ਜੈਅੰਤ ਪੇਠਕਰ, ਪੀ.ਆਰ.ਓ. ਆਈ. ਰੋਪੜ ਸ੍ਰੀਮਤੀ ਪ੍ਰੀਤਇੰਦਰ ਕੌਰ ਅਤੇ ਡਾਇਰੈਕਟਰ, ਸਕਸੈੱਸ ਮੰਤਰਾ ਓਵਰਸੀਸ਼ ਵਿਸ਼ਾਲ ਡੋਗਰਾ ਸ਼ਾਮਲ ਹਨ।