Anrich Nortje

ਦੱਖਣੀ ਅਫਰੀਕਾ ਦੇ ਗੇਂਦਬਾਜ਼ ਐਨਰਿਕ ਨੌਰਟਿਆ ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਸੱਟ ਕਾਰਨ ਬਾਹਰ

ਚੰਡੀਗੜ੍ਹ 21 ਦਸੰਬਰ 2021: (India) ਭਾਰਤ ਖਿਲਾਫ ਟੈਸਟ ਸੀਰੀਜ਼ (Test Series) ਸ਼ੁਰੂ ਹੋਣ ਤੋਂ ਪਹਿਲਾਂ ਦੱਖਣੀ ਅਫਰੀਕਾ (South Africa) ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਐਨਰਿਕ ਨੌਰਟਿਆ (Anrich Nortje) ਤਿੰਨ ਮੈਚਾਂ ਦੀ ਟੈਸਟ ਸੀਰੀਜ਼ (Test Series) ਤੋਂ ਬਾਹਰ ਹੋ ਗਏ ਹਨ। ਸੀਰੀਜ਼ ਤੋਂ ਪਹਿਲਾਂ ਉਹ ਸੱਟ ਨਾਲ ਜੂਝ ਰਿਹਾ ਸੀ। ਦੱਖਣੀ ਅਫਰੀਕਾ ਕ੍ਰਿਕਟ ਨੂੰ ਉਮੀਦ ਸੀ ਕਿ ਉਹ ਪਹਿਲੇ ਟੈਸਟ ਤੋਂ ਪਹਿਲਾਂ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਕੋਰੋਨਾ ਕਾਰਨ ਹੁਣ ਨੌਰਤੀ ਦੀ ਬਜਾਏ ਕੋਈ ਵੀ ਖਿਡਾਰੀ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਦਾ ਹੈ।

ਕ੍ਰਿਕਟ ਦੱਖਣੀ ਅਫਰੀਕਾ (South Africa) ਨੇ ਆਪਣੇ ਬਿਆਨ ‘ਚ ਕਿਹਾ ਕਿ ਐਨਰਿਕ ਆਪਣੀ ਪਿਛਲੀ ਸੱਟ ਤੋਂ ਉਭਰ ਨਹੀਂ ਸਕੇ ਹਨ। ਅਜਿਹੇ ‘ਚ ਉਹ ਟੀਮ ਇੰਡੀਆ (India) ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ (Test Series) ਤੋਂ ਬਾਹਰ ਹੋ ਗਏ ਹਨ।

Scroll to Top