July 7, 2024 2:28 pm
Stuart Broad

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਟੈਸਟ ਕ੍ਰਿਕਟ ‘ਚ ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ 19 ਅਗਸਤ 2022: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ (Stuart Broad) ਲਾਰਡਸ ‘ਚ 100 ਟੈਸਟ ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (James Anderson) ਇਸ ਉਪਲਬਧੀ ਲਈ ਉਨ੍ਹਾਂ ਦਾ ਸਵਾਗਤ ਕਰਨ ਲਈ ਮੈਦਾਨ ‘ਤੇ ਸਨ। ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ 36 ਸਾਲਾ ਬ੍ਰਾਡ ਨੇ ਬੇਨ ਫੋਕਸ (Ben Foakes) ਦੇ ਹੱਥੋਂ ਕਾਈਲ ਵਰਨ ਨੂੰ ਆਊਟ ਕਰ ਕੇ 100 ਟੈਸਟ ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣ ਗਏ। ਇਸ ਦੇ ਨਾਲ ਹੀ ਜੇਮਸ ਐਂਡਰਸਨ ਪਹਿਲੇ ਨੰਬਰ ‘ਤੇ ਹਨ।