Site icon TheUnmute.com

ਇੰਗਲੈਂਡ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ, ਇੰਗਲੈਂਡ ਦੀ ਚੈਂਪੀਅਨਜ਼ ਟਰਾਫੀ ਖੇਡਣ ਦੀ ਉਮੀਦਾਂ ਬਰਕਰਾਰ

England

ਚੰਡੀਗੜ੍ਹ 08 ਨਵੰਬਰ 2023: ਵਿਸ਼ਵ ਕੱਪ ਵਿੱਚ ਬੇਨ ਸਟੋਕਸ ਦੇ ਪਹਿਲੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾ ਕੇ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਖੇਡਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

ਸਟੋਕਸ ਨੇ 84 ਗੇਂਦਾਂ ‘ਤੇ ਛੇ ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 108 ਦੌੜਾਂ ਦੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ ਨੌਂ ਵਿਕਟਾਂ ‘ਤੇ 339 ਦੌੜਾਂ ਤੱਕ ਪਹੁੰਚਾਇਆ। ਇਸ ਵਿਸ਼ਵ ਕੱਪ ਵਿੱਚ ਦੂਜੀ ਵਾਰ ਇੰਗਲੈਂਡ ਨੇ ਤਿੰਨ ਸੌ ਤੋਂ ਵੱਧ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਨੇ ਬੰਗਲਾਦੇਸ਼ ਖ਼ਿਲਾਫ਼ ਨੌਂ ਵਿਕਟਾਂ ’ਤੇ 364 ਦੌੜਾਂ ਬਣਾਈਆਂ ਸਨ।

Exit mobile version