England

ਇੰਗਲੈਂਡ ਨੇ ਰੋਮਾਂਚਕ ਮੈਚ ‘ਚ ਵੈਸਟਇੰਡੀਜ਼ ਨੂੰ 1 ਦੌੜ ਨਾਲ ਹਰਾਇਆ

ਚੰਡੀਗੜ੍ਹ 24 ਜਨਵਰੀ 2022: ਇੰਗਲੈਂਡ (England) ਨੇ ਪਹਿਲੇ ਟੀ-20 ਮੈਚ ‘ਚ ਵੈਸਟਇੰਡੀਜ਼ (West Indies) ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ ।ਵੈਸਟਇੰਡੀਜ਼ ਦੇ ਬੱਲੇਬਾਜ਼ ਆਖਰੀ ਓਵਰਾਂ ‘ਚ ਸਕੋਰ ਬਣਾਉਣ ਦੇ ਬਾਵਜੂਦ ਦੂਜੇ ਟੀ ਮੈਚ ਵਿੱਚ ਸਿਰਫ਼ ਇੱਕ ਦੌੜ ਤੋਂ ਮੈਚ ਹਾਰ ਗਏ ਕਿਉਂਕਿ ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ । ਏਸ਼ੇਜ਼ ਸੀਰੀਜ਼ 4.0 ਨਾਲ ਹਾਰਨ ਤੋਂ ਬਾਅਦ ਇੰਗਲੈਂਡ ਨੇ ਇੱਥੇ ਪਹਿਲੇ ਟੀ-20 ਮੈਚ ‘ਚ ਜਿੱਤ ਪ੍ਰਾਪਤ ਕੀਤੀ ਹੈ |

ਦੂਜੇ ਟੀ-20 ‘ਚ ਜਦੋਂ ਇੰਗਲੈਂਡ (England) ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ ਤਾਂ ਉਸ ਨੇ ਅੱਠ ਵਿਕਟਾਂ ‘ਤੇ 171 ਦੌੜਾਂ ਬਣਾਈਆਂ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ 31 ਗੇਂਦਾਂ ਵਿੱਚ 45 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ (West Indies) ਨੇ 13 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 78 ਦੌੜਾਂ ਬਣਾ ਲਈਆਂ। ਇਕ ਸਮੇਂ ਉਸ ਦਾ ਸਕੋਰ ਅੱਠ ਵਿਕਟਾਂ ‘ਤੇ 111 ਦੌੜਾਂ ਸੀ ਅਤੇ ਉਸ ਨੂੰ ਤਿੰਨ ਓਵਰਾਂ ਵਿਚ 60 ਦੌੜਾਂ ਬਣਾਉਣੀਆਂ ਪਈਆਂ।ਵੈਸਟਇੰਡੀਜ਼ ਦੇ ਬੱਲੇਬਾਜ਼ ਅਕੀਲ ਹੁਸੈਨ ਨੇ ਸ਼ਾਕਿਬ ਮਹਿਮੂਦ ਦੀਆਂ ਆਖਰੀ ਤਿੰਨ ਗੇਂਦਾਂ ‘ਤੇ ਲਗਾਤਾਰ ਤਿੰਨ ਛੱਕੇ ਜੜੇ। ਉਹ 16 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਨਾਬਾਦ ਰਿਹਾ। ਆਲਰਾਊਂਡਰ ਰੋਮਾਰੀਓ ਸ਼ੈਫਰਡ 28 ਗੇਂਦਾਂ ‘ਤੇ ਇਕ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਨਾਬਾਦ ਰਿਹਾ।

ਦੋਵਾਂ ਨੇ 29 ਗੇਂਦਾਂ ‘ਚ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਓਵਰ ‘ਚ 30 ਦੌੜਾਂ ਦੀ ਲੋੜ ਸੀ ਅਤੇ ਹੁਸੈਨ ਨੇ ਤਿੰਨ ਛੱਕੇ ਲਗਾ ਕੇ ਇਕਤਰਫਾ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਹਾਲਾਂਕਿ ਉਹ ਇਕ ਦੌੜ ਨਾਲ ਖੁੰਝ ਗਿਆ। ਇੰਗਲੈਂਡ ਲਈ ਮੋਇਨ ਅਲੀ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਤੀਜਾ ਟੀ-20 ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

Scroll to Top