ਚੰਡੀਗੜ੍ਹ 01 ਫਰਵਰੀ 2022: ਇੰਗਲੈਂਡ (England) ਦੇ ਅਨੁਭਵੀ ਸੀਨੀਅਰ ਆਲਰਾਊਂਡਰ ਤੇ 2010 ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਟਿਮ ਬ੍ਰੇਸਨਨ (Tim Bresnan) ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਇਸ ਸੰਬੰਧੀ ਜਾਣਕਾਰੀ ਕਾਊਂਟੀ ਕਲੱਬ ਵਾਰਵਿਕਸ਼ਾਇਰ ਨੇ ਸੋਮਵਾਰ ਨੂੰ ਦਿੱਤੀ। ਇਸ ਦੌਰਾਨ ਬ੍ਰੇਸਨਨ ਨੇ ਕਲੱਬ ਨੂੰ ਲਿਖੇ ਪੱਤਰ ‘ਚ ਕਿਹਾ ਕਿ ਇਹ ਇਕ ਬੇਹੱਦ ਮੁਸ਼ਕਲ ਫੈਸਲਾ ਰਿਹਾ ਹੈ | ਪਰ ਸਰਦੀਆਂ ਦੇ ਕੈਂਪ ਵਿਚ ਵਾਪਸੀ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਠੀਕ ਸਮਾਂ ਹੈ। ਮੈਂ ਆਪਣੇ 21ਵੇਂ ਪੇਸ਼ੇਵਰ ਸਾਲ ਦੀ ਤਿਆਰੀਆਂ ਦੇ ਲਈ ਪੂਰੇ ਆਫ-ਸੀਜ਼ਨ ਵਿਚ ਸਖਤ ਮਿਹਨਤ ਕਰਨਾ ਜਾਰੀ ਰੱਖਿਆ, ਪਰ ਅਸਲ ਵਿਚ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਉੱਚ ਮਾਪਦੰਡਾਂ ਤੱਕ ਨਹੀਂ ਪਹੁੰਚ ਸਕਿਆ ਹਾਂ ਜੋ ਮੈਂ ਆਪਣੇ ਲਈ ਤੈਅ ਕੀਤਾ ਹੈ।
ਟਿਮ ਬ੍ਰੇਸਨਨ (Tim Bresnan) ਇੰਗਲੈਂਡ ਦੀ ਟੀਮ ਦਾ ਉਸ ਸਮੇਂ ਵੀ ਹਿੱਸਾ ਰਹੇ ਜਦੋਂ 2010 ‘ਚ ਪਹਿਲੀ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੇ ਕੁੱਲ 142 ਮੈਚਾਂ (23 ਟੈਸਟ, 85 ਵਨ ਡੇ, 34 ਟੀ-20) ਵਿਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ, ਜੋ ਇੰਗਲੈਂਡ ਦੀ 2010-11 ਦੀ ਏਸ਼ੇਜ਼ ਸੀਰੀਜ਼ ਜੇਤੂ ਟੀਮ ਦਾ ਵੀ ਹਿੱਸਾ ਸੀ।