ਚੰਡੀਗੜ੍ਹ 13 ਸਤੰਬਰ 2022: (ENG-W vs IND-W T20) ਇੰਗਲੈਂਡ ਦੀ ਮਹਿਲਾ ਟੀਮ ਖ਼ਿਲਾਫ ਪਹਿਲੇ ਟੀ-20 ਮੈਚ ‘ਚ ਮਿਲੀ ਹਾਰ ਤੋਂ ਬਾਅਦ ਭਾਰਤ ਦੀ ਟੀਮ ਅੱਜ ਦੂਜੇ ਟੀ-20 ਮੈਚ ‘ਚ ਮੇਜ਼ਬਾਨ ਟੀਮ ਦਾ ਸਾਹਮਣਾ ਕਰਨ ਉਤਰੇਗੀ । ਹਰਮਨਪ੍ਰੀਤ ਕੌਰ ਨੇ ਪਹਿਲੇ ਮੈਚ ‘ਚ ਹਾਰਨ ਤੋਂ ਬਾਅਦ ਗਿੱਲੇ ਮੈਦਾਨ ਹਾਰ ਦਾ ਕਾਰਨ ਦੱਸਿਆ । ਉਨ੍ਹਾਂ ਕਿਹਾ ਕਿ ਟੀਮ ਗਿੱਲੀ ਜ਼ਮੀਨ ’ਤੇ ਖੇਡਣ ਲਈ ਮਜਬੂਰ ਸੀ। ਜਿਸ ਕਾਰਨ ਸਾਥੀ ਕ੍ਰਿਕਟਰਾਂ ਦੇ ਜ਼ਖਮੀ ਹੋਣ ਦਾ ਖ਼ਤਰਾ ਜ਼ਿਆਦਾ ਸੀ।
ਮੈਚ ਵਿਚ ਭਾਰਤੀ ਮਹਿਲਾ ਟੀਮ ਨਾ ਤਾਂ ਸਨਮਾਨਜਨਕ ਟੀਚਾ ਰੱਖ ਸਕੀ ਅਤੇ ਨਾ ਹੀ ਗੇਂਦਬਾਜ਼ੀ ਕੋਈ ਕਮਾਲ ਦਿਖਾ ਸਕੀ। ਅੱਜ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ ਤਾਂ ਜੋ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਹੋ ਸਕੇ | ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਰਾਤ 11 ਵਜੇ ਖੇਡਿਆ ਜਾਵੇਗਾ |