ਚੰਡੀਗੜ੍ਹ, 26 ਅਕਤੂਬਰ, 2023: ਵਨਡੇ ਵਿਸ਼ਵ ਕੱਪ ਦਾ 25ਵਾਂ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ (England) ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਨੇ 4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 27 ਦੌੜਾਂ ਬਣਾ ਲਈਆਂ ਹਨ। ਡੇਵਿਡ ਮਲਾਨ ਅਤੇ ਜੌਨੀ ਬੇਅਰਸਟੋ ਕਰੀਜ਼ ‘ਤੇ ਹਨ। ਜੌਨੀ ਬੇਅਰਸਟੋ ਨੂੰ ਪਾਰੀ ਦੀ ਪਹਿਲੀ ਗੇਂਦ ‘ਤੇ ਜੀਵਨਦਾਨ ਮਿਲਿਆ ਹੈ ।
ਇੰਗਲੈਂਡ (England) 16 ਸਾਲਾਂ ਤੋਂ ਵਨਡੇ ਵਿਸ਼ਵ ਕੱਪ ‘ਚ ਸ਼੍ਰੀਲੰਕਾ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ। ਟੀਮ ਦੀ ਆਖਰੀ ਜਿੱਤ 1999 ਵਿੱਚ ਹੋਈ ਸੀ। ਉਦੋਂ ਤੋਂ ਲੈ ਕੇ, ਦੋਵਾਂ ਟੀਮਾਂ ਵਿਚਕਾਰ ਚਾਰ ਮੈਚ (2007, 2011, 2015 ਅਤੇ 2019) ਖੇਡੇ ਗਏ ਅਤੇ ਇੰਗਲਿਸ਼ ਟੀਮ ਸਾਰੇ ਮੈਚ ਹਾਰ ਗਈ ਸੀ । ਭਾਵ ਸ਼੍ਰੀਲੰਕਾ ਨੇ ਪਿਛਲੇ 4 ਮੈਚ ਲਗਾਤਾਰ ਜਿੱਤੇ ਹਨ।
ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ
ਇੰਗਲੈਂਡ: ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਲਿਆਮ ਲਿਵਿੰਗਸਟਨ, ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।
ਸ਼੍ਰੀਲੰਕਾ: ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਪਥੁਮ ਨਿਸੰਕਾ, ਕੁਸਲ ਪਰੇਰਾ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਐਂਜੇਲੋ ਮੈਥਿਊਜ਼, ਮਹਿਸ਼ ਤੀਕਸ਼ਾਨਾ, ਕਸੁਨ ਰਜਿਥਾ, ਲਾਹਿਰੂ ਕੁਮਾਰਾ ਅਤੇ ਦਿਲਸ਼ਾਨ ਮਦੁਸ਼ੰਕਾ।