ਸਵੇਰ ਦੀ ਕਸਰਤ ਹੈ ਬੇਹੱਦ ਜ਼ਰੂਰੀ

ਚੰਡੀਗੜ੍ਹ: ਸੇਵਰ ਵੇਲੇ ਕਸਰਤ ਜਾਂ ਜਿੰਮ ਜਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ | ਪਰ ਅੱਜ-ਕੱਲ੍ਹ ਲੋਕਾਂ ਦੀ ਜ਼ਿੰਦਗੀ ਬਹੁਤ ਭੱਜ-ਨੱਠ ਵਾਲੀ ਹੋ ਚੁੱਕੀ ਹੈ ਜਿਸ ਕਰਕੇ ਸਵੇਰੇ ਉੱਠਣਾ ਔਖਾ ਹੁੰਦਾ ਜਾ ਰਿਹਾ ਹੈ।ਤੇ ਇਸ ਲਈ ਉਹ ਸ਼ਾਮ ਨੂੰ ਕਸਰਤ ਜਾਂ ਜਿੰਮ ਜਾਂਦੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਮ ਨੂੰ ਕਸਰਤ ਜਾਂ ਜਿੰਮ ਕਰਨਾ ਜਾਂ ਰਾਤ ਨੂੰ ਸੈਰ ਕਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਵਜ਼ਨ ਘਟਾਉਣ ਤੇ ਸਿਹਤਮੰਦ ਲਈ ਸਵੇਰੇ ਉੱਠ ਕੇ ਕਸਰਤ ਕਰਨਾ ਹੀ ਸਭ ਤੋਂ ਸਹੀ ਤਰੀਕਾ ਹੈ।

ਸਵੇਰੇ ਕਸਰਤ ਕਰਨ ਨਾਲ ਸਰੀਰ ਤੇ ਦਿਮਾਗ਼ ਪੂਰੀ ਤਰ੍ਹਾਂ ਨਾਲ ਐਕਟਿਵ ਰਹਿੰਦਾ ਹੈ।ਸਰੀਰ ਵਿੱਚ ਟੈਸਟੋਸਟੇਰੋਨ ਲੈਵਲ ਵੀ ਵਧ ਜਾਂਦਾ ਹੈ ਜਿਸ ਨਾਲ ਸਾਧਾਰਨ ਤੋਂ ਜ਼ਿਆਦਾ ਕੈਲੋਰੀ ਖ਼ਰਚ ਕਰਦੇ ਹਨ। ਸਵੇਰੇ ਕਸਰਤ ਕਰਨ ਤੋਂ ਤੁਹਾਨੂੰ ਮੇਟਾਬੋਲਿਜ਼ਿੰਮ ਰੇਟ ਵੀ ਜ਼ਿਆਦਾ ਹੋ ਜਾਂਦਾ ਹੈ ਜਿਸ ਕਾਰਨ ਪੂਰਾ ਦਿਨ ਤੁਹਾਡਾ ਪਾਚਨ ਸਹੀ ਰਹਿੰਦਾ ਹੈ ਤੇ ਵਜ਼ਨ ਘੱਟ ਕਰਨ ‘ਚ ਵੀ ਮਦਾਦ ਮਿਲਦੀ ਹੈ|

ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਿੰਮ ਜਾਂ ਬਹੁਤ ਜ਼ਿਆਦਾ ਕਸਰਤ ਕਰਕੇ ਹੀ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ, ਬਲਕਿ ਸਵੇਰੇ ਉੱਠ ਕੇ ਘਰਦੇ ਕੰਮ ਕਰਕੇ ਜਾਂ ਫਿਰ ਘਰ ਵਿੱਚ ਹੀ ਕਸਰਤ ਕਰ ਸਕਦੇ ਹੋ | ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਤੁਹਾਨੂੰ ਆਪਣੇ ਅੰਦਰ ਇਰਾਦਾ ਮਜ਼ਬੂਤ ਕਰਨਾ ਪਵੇਗਾ ਕਿ ਤੁਸੀਂ ਕਸਰਤ ਕਰਨੀ ਹੈ | ਸਾਨੂੰ ਆਪਣੇ ਟੀਚੇ ਨੂੰ ਮਜ਼ਬੂਤ ਕਰਨਾ ਪਵੇਗਾ | ਇਸ ਨਾਲ ਅਸੀਂ   ਘਰ ‘ਚ ਰਹਿ ਕੇ ਹੀ ਅਸੀਂ ਛੋਟੀਆਂ -ਛੋਟੀਆਂ ਕਸਰਤਾਂ ਕਰਕੇ  ਆਪਣਾ ਵਜ਼ਨ ਘਟਾ ਸਕਦੇ ਹਾਂ |

 

 

Scroll to Top