ਚੰਡੀਗੜ 13 ਅਕਤੂਬਰ 2022: ਬੀਸੀਸੀਆਈ ਵਿੱਚ ਨਵੇਂ ਪ੍ਰਧਾਨ ਦੀ ਚੋਣ ਦੇ ਵਿਚਕਾਰ ਅਗਲੇ ਸਾਲ ਤੋਂ ਮਹਿਲਾ ਆਈਪੀਐੱਲ (Women’s IPL) ਖੇਡੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਮਹਿਲਾ ਆਈ.ਪੀ.ਐੱਲ. ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਸੀਜ਼ਨ ਵਿੱਚ ਪੰਜ ਟੀਮਾਂ ਖੇਡ ਸਕਦੀਆਂ ਹਨ। ਪੁਰਸ਼ਾਂ ਦੇ ਆਈਪੀਐਲ ਤੋਂ ਪਹਿਲਾਂ ਮਹਿਲਾ ਆਈਪੀਐਲ ਖੇਡਿਆ ਜਾਵੇਗਾ |
ਇਹ ਲੀਗ ਸ਼ੁਰੂ ਹੁੰਦੇ ਹੀ ਭਾਰਤ ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋ ਜਾਵੇਗਾ। ਮਹਿਲਾ ਕ੍ਰਿਕਟਰਾਂ ਦਾ ਬਿਗ ਬੈਸ਼ ਆਸਟਰੇਲੀਆ ਵਿੱਚ ਖੇਡਿਆ ਜਾਂਦਾ ਹੈ, ਜਦੋਂ ਕਿ ਇੰਗਲੈਂਡ ਦੀਆਂ ਹੰਡਰੇਡ ਟੂਰਨਾਮੈਂਟ ਖੇਡਿਆ ਜਾਂਦਾ ਹੈ।
ਪੀਟੀਆਈ ਮੁਤਾਬਕ ਟੂਰਨਾਮੈਂਟ ਵਿੱਚ 20 ਲੀਗ ਦੌਰ ਦੇ ਮੈਚ ਖੇਡੇ ਜਾਣਗੇ ਅਤੇ ਸਾਰੀਆਂ ਟੀਮਾਂ ਦੋ ਵਾਰ ਇੱਕ-ਦੂਜੇ ਖ਼ਿਲਾਫ਼ ਖੇਡਣਗੀਆਂ। ਸੂਚੀ ਵਿੱਚ ਸਿਖਰ ‘ਤੇ ਰਹਿਣ ਵਾਲੀਆਂ ਟੀਮਾਂ ਸਿੱਧੇ ਫਾਈਨਲ ਵਿੱਚ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਐਲੀਮੀਨੇਟਰ ਮੈਚ ਖੇਡਣਗੀਆਂ। ਇੱਕ ਟੀਮ ਦੇ ਪਲੇਇੰਗ-11 ਵਿੱਚ ਵੱਧ ਤੋਂ ਵੱਧ ਪੰਜ ਵਿਦੇਸ਼ੀ ਖਿਡਾਰੀ ਸ਼ਾਮਲ ਹੋ ਸਕਦੇ ਹਨ।
ਦੱਖਣੀ ਅਫਰੀਕਾ ਵਿੱਚ 9 ਤੋਂ 26 ਫਰਵਰੀ ਤੱਕ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਤੋਂ ਤੁਰੰਤ ਬਾਅਦ ਮਹਿਲਾ ਆਈਪੀਐਲ (Women’s IPL) ਹੋਣ ਦੀ ਉਮੀਦ ਹੈ। ਬੀਸੀਸੀਆਈ ਮੁਤਾਬਕ ਪੰਜ ਤੋਂ ਛੇ ਟੀਮਾਂ ਨਾਲ ਹਰ ਰੋਜ਼ ਇੱਕ ਮੈਚ ਹੋਣਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ‘ਚ ਇਕ ਮੈਦਾਨ ‘ਤੇ 10 ਮੈਚ ਅਤੇ 10 ਮੈਚ ਦੂਜੇ ਮੈਦਾਨ ‘ਤੇ ਖੇਡੇ ਜਾ ਸਕਦੇ ਹਨ।