Women’S Asia Cup

Women’S Asia Cup 2022: ਭਾਰਤੀ ਮਹਿਲਾ ਟੀਮ ਨੇ ਯੂਏਈ ਨੂੰ 104 ਦੌੜਾਂ ਦੇ ਵੱਡੇ ਅੰਤਰ ਨਾਲ ਦਿੱਤੀ ਮਾਤ

ਚੰਡੀਗੜ੍ਹ 04 ਅਕਤੂਬਰ 2022: (IND-W vs UAE-W T20) ਮਹਿਲਾ ਏਸ਼ੀਆ ਕੱਪ ‘ਚ ਭਾਰਤ ਅਤੇ ਯੂਏਈ ਵਿਚਾਲੇ ਮੈਚ ਖੇਡਿਆ ਗਿਆ | ਬੰਗਲਾਦੇਸ਼ ਦੇ ਸਿਲਹਟ ‘ਚ ਟੀਮ ਇੰਡੀਆ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ।

ਭਾਰਤ ਵਲੋਂ ਜੇਮਿਮਾ ਰੌਡਰਿਗਜ਼ ਨੇ ਅਜੇਤੂ 75 ਅਤੇ ਦੀਪਤੀ ਸ਼ਰਮਾ ਨੇ 64 ਦੌੜਾਂ ਬਣਾਈਆਂ। ਜਵਾਬ ‘ਚ ਯੂਏਈ ਦੀ ਟੀਮ 20 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 74 ਦੌੜਾਂ ਹੀ ਬਣਾ ਸਕੀ। ਹਰਮਨਪ੍ਰੀਤ ਕੌਰ ਇਸ ਮੈਚ ਵਿੱਚ ਨਹੀਂ ਖੇਡ ਰਹੀ ਸੀ। ਸਮ੍ਰਿਤੀ ਮੰਧਾਨਾ ਨੂੰ ਕਪਤਾਨੀ ਸੌਂਪੀ ਗਈ।

Scroll to Top