ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਭਲਕੇ ਦੋ ਨਵੇਂ ਜ਼ਿਲ੍ਹਿਆਂ ਦਾ ਕਰ ਸਕਦੀ ਹੈ ਐਲਾਨ

ਚੰਡੀਗੜ੍ਹ 28 ਨਵੰਬਰ 2022: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਮੰਗਲਵਾਰ ਨੂੰ ਪ੍ਰਸ਼ਾਸਨਿਕ ਮੀਟਿੰਗ ਦੌਰਾਨ ਸੁੰਦਰਬਨ ਅਤੇ ਬਸ਼ੀਰਹਾਟ ਨੂੰ ਰਾਜ ਦੇ ਦੋ ਨਵੇਂ ਜ਼ਿਲ੍ਹਿਆਂ ਵਜੋਂ ਬਣਾਉਣ ਬਾਰੇ ਅਧਿਕਾਰਤ ਐਲਾਨ ਕਰਨ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਦੋਵੇਂ ਜ਼ਿਲ੍ਹਿਆਂ ਨੂੰ ਦੱਖਣੀ ਅਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਤੋਂ ਵੱਖ ਕੀਤਾ ਜਾਣਾ ਹੈ। ਦੋ ਨਵੇਂ ਜ਼ਿਲ੍ਹੇ ਬਣਾਉਣ ਲਈ ਸਾਰੇ ਜ਼ਰੂਰੀ ਕੰਮ ਮੁਕੰਮਲ ਕਰ ਲਏ ਗਏ ਹਨ। ਮੁੱਖ ਮੰਤਰੀ ਭਲਕੇ ਹਿੰਗਲਗੰਜ ਵਿੱਚ ਪ੍ਰਸ਼ਾਸਨਿਕ ਮੀਟਿੰਗ ਦੌਰਾਨ ਇਨ੍ਹਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਸੋਮਵਾਰ ਨੂੰ ਆਪਣੇ ਤਿੰਨ ਦਿਨਾਂ ਦੌਰੇ ਦੀ ਸ਼ੁਰੂਆਤ ਸੁੰਦਰਬਨ ਦੇ ਮੈਂਗਰੋਵ ਖੇਤਰ ਤੋਂ ਕੀਤੀ। ਸੁੰਦਰਬਨ ਜ਼ਿਲ੍ਹੇ ਵਿੱਚ ਦੱਖਣੀ 24 ਪਰਗਨਾ ਦੇ ਲਗਭਗ 13 ਬਲਾਕ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਬਸ਼ੀਰਹਾਟ ਵਿੱਚ ਉੱਤਰੀ 24 ਪਰਗਨਾ ਦੇ ਛੇ ਬਲਾਕ ਹੋ ਸਕਦੇ ਹਨ। ਸੁੰਦਰਬਨ ਇੱਕ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ ਅਤੇ ਵਰਤਮਾਨ ਵਿੱਚ ਉੱਤਰੀ ਅਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ, ਜਦੋਂ ਕਿ ਬਸ਼ੀਰਹਾਟ ਉੱਤਰੀ 24 ਪਰਗਨਾ ਦਾ ਇੱਕ ਉਪ-ਮੰਡਲ ਹੈ।

Scroll to Top