Pakistan

ਪਾਕਿਸਤਾਨ ‘ਚ ਜ਼ਿਮਨੀ ਚੋਣਾਂ ਦੌਰਾਨ ਭੜਕੀ ਹਿੰਸਾ, 1 ਵਿਅਕਤੀ ਦੀ ਹੋਈ ਮੌਤ

ਚੰਡੀਗੜ੍ਹ 16 ਜੂਨ 2022: ਪਾਕਿਸਤਾਨ (Pakistan) ਦੇ ਕਰਾਚੀ ‘ਚ ਜ਼ਿਮਨੀ ਚੋਣਾਂ ਦੌਰਾਨ ਹਿੰਸਾ ਭੜਕ ਉੱਠੀ | ਇਸ ਚੋਣ ਦੌਰਾਨ ਹੋਈ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੰਨਾ ਹੀ ਨਹੀਂ 12 ਹੋਰ ਲੋਕ ਵੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਇਲਾਕਾ ਕਈ ਸਾਲਾਂ ਤੋਂ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਦਾ ਗੜ੍ਹ ਰਿਹਾ ਹੈ।

ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ NA-240 (ਕੋਰੰਗੀ ਕਰਾਚੀ II) ਉਪ ਚੋਣ ਦੌਰਾਨ ਮੁਤਾਹਿਦਾ ਕੌਮੀ ਮੂਵਮੈਂਟ ਪਾਰਟੀ ਅਤੇ ਇਸਦੇ ਵਿਰੋਧੀ ਧੜਿਆਂ ਵਿਚਕਾਰ ਝੜਪ ਹੋ ਗਈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਧਾਰਮਿਕ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਵੀ ਹਿੰਸਾ ਦੀਆਂ ਕੁਝ ਘਟਨਾਵਾਂ ਵਿੱਚ ਸ਼ਾਮਲ ਪਾਈ ਗਈ ਹੈ।

ਦਰਅਸਲ ਅਪ੍ਰੈਲ ‘ਚ MQM-P ਦੇ MNA ਇਕਬਾਲ ਮੁਹੰਮਦ ਅਲੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਹਲਕੇ ‘ਚ ਜ਼ਿਮਨੀ ਚੋਣ ਜ਼ਰੂਰੀ ਹੋ ਗਈ। ਜ਼ਿਮਨੀ ਚੋਣਾਂ ਲਈ ਇਸ ਹਲਕੇ ਵਿੱਚ ਕੁੱਲ 309 ਪੋਲਿੰਗ ਸਟੇਸ਼ਨ ਅਤੇ 1,236 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇਸ ਵਿੱਚ ਮੁੱਖ ਤੌਰ ‘ਤੇ ਉਰਦੂ ਬੋਲਣ ਵਾਲਿਆਂ ਦਾ ਦਬਦਬਾ ਹੈ। ਇਸ ਹਲਕੇ ਵਿੱਚ ਹੋਰ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਘੱਟ ਹੈ।

Scroll to Top