Vijay Singla

ਭ੍ਰਿਸ਼ਟਾਚਾਰ ਮਾਮਲੇ ‘ਚ ਹਾਈਕੋਰਟ ਵਲੋਂ ਵਿਜੈ ਸਿੰਗਲਾ ਨੂੰ ਨਹੀਂ ਮਿਲੀ ਰਾਹਤ

ਚੰਡੀਗੜ੍ਹ 04 ਜੂਨ 2022: ਭ੍ਰਿਸ਼ਟਾਚਾਰ ਮਾਮਲੇ ‘ਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਬਰਖਾਸਤ ਕੀਤੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ (Vijay Singla) ਨੂੰ ਅਦਾਲਤ ਵਲੋਂ ਕੋਈ ਰਾਹਤ ਨਹੀਂ ਮਿਲੀ | ਹੁਣ ਪੰਜਾਬ ਹਰਿਆਣਾ ਹਾਈਕੋਰਟ ਡਾ. ਵਿਜੈ ਸਿੰਗਲਾ ਦੀ ਜ਼ਮਾਨਤ ਅਰਜ਼ੀ ‘ਤੇ 6 ਜੁਲਾਈ ਨੂੰ ਅਗਲੀ ਸੁਣਵਾਈ ਕਰੇਗਾ |

ਜਿਕਰੋਯੋਗ ਹੈ ਕਿ ਅਦਾਲਤ ਵਲੋਂ ਪਿਛਲੀ ਪੇਸ਼ੀ ‘ਚ ਵੀ ਵਿਜੇ ਸਿੰਗਲਾ ਨੂੰ ਜ਼ਮਾਨਤ ਨਹੀਂ ਦਿੱਤੀ ਸੀ | ਇਸ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਇਹ ਮਾਮਲਾ ਹਾਈਪ੍ਰੋਫਾਈਲ ਹੈ ਇਸ ਦੇ ਲਈ ਪੰਜਾਬ ਸਰਕਾਰ ਦਾ ਪੱਖ ਵੀ ਸੁਣਿਆ ਜਾਵੇਗਾ ਅਤੇ ਸੁਣਵਾਈ 4 ਜੁਲਾਈ ਤੱਕ ਤਾਲ ਦਿੱਤੀ ਸੀ | ਇਸਦੇ ਨਾਲ ਹੀ ਇਸ ਪਟੀਸ਼ਨ ‘ਚ ਵਿਜੈ ਸਿੰਗਲਾ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਕੋਲੋ ਨਾ ਕੋਈ ਪੈਸਾ ਰਿਕਵਰ ਹੋਇਆ ਤੇ ਨਾ ਹੀ ਉਨ੍ਹਾਂ ਨੇ ਕੋਈ ਜ਼ੁਰਮ ਕਬੂਲ ਨਹੀਂ ਕੀਤਾ ਹੈ।

Scroll to Top