Bhupendra Singh

Uttar Pradesh: ਭਾਜਪਾ ਵਲੋਂ ਭੁਪੇਂਦਰ ਸਿੰਘ ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ 25 ਅਗਸਤ 2022: ਉੱਤਰ ਪ੍ਰਦੇਸ਼ ‘ਚ ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਨਾਂਅ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਅੱਜ ਖ਼ਤਮ ਹੋ ਗਈਆਂ ਹਨ। ਭਾਜਪਾ ਨੇ ਭੁਪੇਂਦਰ ਸਿੰਘ (Bhupendra Singh) ਨੂੰ ਉੱਤਰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹ ਸਵਤੰਤਰਦੇਵ ਸਿੰਘ ਦੀ ਥਾਂ ਲੈਣਗੇ।

ਜਿਕਰਯੋਗ ਹੈ ਕਿ 6 ਸਾਲਾਂ ਤੱਕ ਪੰਚਾਇਤੀ ਰਾਜ ਮੰਤਰੀ ਰਹੇ ਭੁਪੇਂਦਰ ਚੌਧਰੀ ਦੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਜਾਟ ਭਾਈਚਾਰੇ ਵਿੱਚ ਮਜ਼ਬੂਤ ​​ਪਕੜ ਹੈ। ਮੁਲਾਇਮ ਸਿੰਘ ਦੇ ਖ਼ਿਲਾਫ ਚੋਣ ਲੜਨ ਵਾਲੇ ਭੁਪੇਂਦਰ ਚੌਧਰੀ ਨੂੰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਵੱਡੀ ਜ਼ਿੰਮੇਵਾਰੀ ਮਿਲੀ ਹੈ।

ਇਸ ਤੋਂ ਇਲਾਵਾ ਪਾਰਟੀ ਨੇ ਤ੍ਰਿਪੁਰਾ ‘ਚ ਰਾਜੀਬ ਭੱਟਾਚਾਰੀਆ ਨੂੰ ਨਵਾਂ ਸੂਬਾ ਪ੍ਰਧਾਨ ਵੀ ਨਿਯੁਕਤ ਕੀਤਾ ਹੈ। ਰਾਜੀਬ ਮਾਨਿਕ ਸਾਹਾ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਸੀ, ਬਿਪਲਬ ਕੁਮਾਰ ਦੇਵ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਭਾਜਪਾ ਨੇ ਸੌਦਾਨ ਸਿੰਘ ਨੂੰ ਹਿਮਾਚਲ ਦਾ ਮੁੱਖ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਦਵਿੰਦਰ ਸਿੰਘ ਰਾਣਾ ਨੂੰ ਸਹਿ ਚੋਣ ਇੰਚਾਰਜ ਬਣਾਇਆ ਗਿਆ ਹੈ।

Scroll to Top