ਚੰਡੀਗੜ੍ਹ 10 ਸਤੰਬਰ 2022: ਸਿਖਰਲਾ ਦਰਜਾ ਪ੍ਰਾਪਤ ਰਾਜੀਵ ਰਾਮ (Rajeev Ram) ਅਤੇ ਜੋਅ ਸਲਿਸਬਰੀ ਨੇ ਲਗਾਤਾਰ ਦੂਜੀ ਵਾਰ ਯੂ.ਐੱਸ ਓਪਨ (US Open) ਵਿੱਚ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ । ਇਸ ਨਾਲ ਇਹ ਜੋੜੀ ਦੂਜੀ ਅਜਿਹੀ ਜੋੜੀ ਬਣ ਗਈ, ਜੋ ਆਪਣੇ ਪੁਰਸ਼ ਡਬਲਜ਼ ਖ਼ਿਤਾਬ ਦਾ ਬਚਾਅ ਕਰਨ ਵਿੱਚ ਸਫ਼ਲ ਰਹੀ ਹੈ। ਇਸ ਤੋਂ ਇਲਾਵਾ ਕਾਰਲੋਸ ਅਲਕਾਰੇਜ਼ ਨੇ ਵੀ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਅਮਰੀਕਾ ਦੇ ਰਾਜੀਵ ਰਾਮ ਅਤੇ ਬ੍ਰਿਟੇਨ ਦੇ ਜੋਅ ਸਲਿਸਬਰੀ (Joe Salisbury) ਨੇ ਫਾਈਨਲ ‘ਚ ਵੇਸਲੇ ਕੁਲਹਾਫ਼ ਅਤੇ ਨੀਲ ਸਕੂਪਸਕੀ ਦੀ ਜੋੜੀ ਨੂੰ 7-6, 7-5 ਨਾਲ ਹਰਾਇਆ। ਇਸ ਜੋੜੀ ਨੇ ਇਕੱਠੇ ਕਮਾਲ ਕੀਤਾ ਹੈ। ਸਾਲ 2020 ‘ਚ ਦੋਵੇਂ ਸੈਮੀਫਾਈਨਲ ‘ਚ ਪਹੁੰਚੇ ਸਨ। ਇਸ ਤੋਂ ਬਾਅਦ ਉਸ ਨੇ 2021 ਅਤੇ 2022 ‘ਚ ਖਿਤਾਬ ਜਿੱਤਿਆ ਸੀ । ਇਨ੍ਹਾਂ ਦੋਵਾਂ ਤੋਂ ਪਹਿਲਾਂ ਆਸਟਰੇਲੀਆ ਦੇ ਟੌਡ ਬਡਬ੍ਰਿਜ ਅਤੇ ਮਾਰਕ ਵੁੱਡਫੋਰਡ ਓਪਨ ਦੌਰ ਵਿੱਚ ਦੋ ਵਾਰ ਯੂਐਸ ਓਪਨ ਜਿੱਤਣ ਵਾਲੀ ਪਹਿਲੀ ਪੁਰਸ਼ ਜੋੜੀ ਬਣੀ ਸੀ |