ਚੰਡੀਗੜ੍ਹ 21 ਜਨਵਰੀ 2022: ਮੌਜੂਦਾ ਚੈਂਪੀਅਨ ਬੰਗਲਾਦੇਸ਼ (Bangladesh) ਨੇ ਸ਼ੁੱਕਰਵਾਰ ਨੂੰ ਇੱਥੇ ਅੰਡਰ-19 ਆਈਸੀਸੀ (ICC) ਕ੍ਰਿਕਟ ਵਿਸ਼ਵ ਕੱਪ (Under-19 World Cup) ਦੇ ਸ਼ੁਰੂਆਤੀ ਮੈਚ ਵਿੱਚ ਗਰੁੱਪ-ਏ ਦੇ ਇੱਕ ਮੈਚ ‘ਚ ਕੈਨੇਡਾ (Canada) ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਕੈਨੇਡਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਅਨੂਪ ਚੀਮਾ ਨੇ 117 ਗੇਂਦਾਂ ਵਿੱਚ 63 ਦੌੜਾਂ ਬਣਾਈਆਂ।
ਬਾਕੀ ਨੌਂ ਬੱਲੇਬਾਜ਼ਾਂ ਨੇ ਸਿਰਫ਼ 58 ਦੌੜਾਂ ਬਣਾਈਆਂ। ਟੀਮ 136 ਦੌੜਾਂ ‘ਤੇ ਆਊਟ ਹੋ ਗਈ। ਇਸ ‘ਚ ਗੇਂਦਬਾਜ਼ਾਂ ਨੇ 15 ਵਾਈਡ ਗੇਂਦਬਾਜ਼ੀ ਕੀਤੀ। ਰਿਪਨ ਮੰਡਲ ਨੇ 8.3 ਓਵਰਾਂ ‘ਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਐੱਸ.ਐੱਮ. ਮਹਰੋਬ ਨੇ ਵੀ 10 ਓਵਰਾਂ ‘ਚ 38 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਮੌਜੂਦਾ ਚੈਂਪੀਅਨ (Bangladesh) ਹੁਣ ਸ਼ਨੀਵਾਰ ਨੂੰ ਯੂ.ਏ.ਈ. ਦੇ ਖਿਲਾਫ ਖੇਡੇਗਾ।
ਮੈਚ ਦਾ ਵੇਰਵਾ ਇਸ ਤਰ੍ਹਾਂ ਹੈ
ਕੈਨੇਡਾ: 136/10 (ਅਨੂਪ ਚੀਮਾ 63, ਰਿਪਨ ਮੰਡਲ 4/24, ਐਸ.ਐਮ. ਮਹਰੋਬ 4/38)।
ਬੰਗਲਾਦੇਸ਼: 30.1 ਓਵਰਾਂ ਵਿੱਚ 141/2 (ਇਫਤਕਾਰ ਹੁਸੈਨ ਨਾਬਾਦ 61) ਅੱਠ ਵਿਕਟਾਂ ਗੁਆ ਕੇ