ਮੋਮੋਜ਼ ਦੀ ਚਟਨੀ

ਮੋਮੋਜ਼ ਦੀ ਚਟਨੀ ਬਣਾਉਣ ਲਈ, ਇਸ ਤਰੀਕ਼ੇ ਦਾ ਕਰੋ ਇਸਤੇਮਾਲ

ਚੰਡੀਗੜ੍ਹ, 31 ਮਾਰਚ 2022

Spicy Momos Chutney Recipe : ਜੇਕਰ ਤੁਸੀਂ ਵੀ ਚਾਈਨੀਜ਼ ਖਾਣੇ ਦੇ ਸ਼ੌਕੀਨ ਹੋ ਅਤੇ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹੋ, ਤਾਂ ਮੋਮੋਜ਼ ਤੁਹਾਡੀ ਇੱਛਾ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਨਾਲ ਦਿੱਤੀ ਜਾਣ ਵਾਲੀ ਲਾਲ ਚਟਨੀ ਮੋਮੋਜ਼ ਦੇ ਸਵਾਦ ਨੂੰ ਦੁੱਗਣਾ ਬਣਉਂਦੀ ਹੈ। ਪਰ ਕਈ ਵਾਰ ਔਰਤਾਂ ਇਹ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਤੋਂ ਮੋਮੋਜ਼ ਤਾਂ ਬਣਦੇ ਹਨ ਪਰ ਬਾਜ਼ਾਰ ਵਰਗੀ ਲਾਲ ਚਟਨੀ ਨਹੀਂ ਬਣਦੀ। ਜੇਕਰ ਤੁਹਾਡੇ ਨਾਲ ਵੀ ਇਹੀ ਸਮੱਸਿਆ ਹੋ ਰਹੀ ਹੈ ਤਾਂ ਇਨ੍ਹਾਂ ਟਿਪਸ ਦੀ ਮਦਦ ਨਾਲ ਬਾਜ਼ਾਰ ਦੀ ਤਰ੍ਹਾਂ ਮਸਾਲੇਦਾਰ ਲਾਲ ਚਟਨੀ ਬਣਾਓ।

ਮੋਮੋਜ਼ ਦੀ ਲਾਲ ਮਸਾਲੇਦਾਰ ਚਟਨੀ ਬਣਾਉਣ ਲਈ ਜ਼ਰੂਰੀ ਚੀਜ਼ਾਂ-
– ਕਸ਼ਮੀਰੀ ਲਾਲ ਮਿਰਚ
-ਟਮਾਟਰ
-ਲਸਣ
– ਮੈਗੀ ਮਸਾਲਾ
– ਅਜੀਨੋਮੋਟੋ ਪਾਊਡਰ
-ਲੂਣ

ਮੋਮੋਜ਼ ਨਾਲ ਲਾਲ ਮਸਾਲੇਦਾਰ ਚਟਨੀ ਬਣਾਉਣ ਲਈ ਅਪਣਾਓ ਇਹ ਤਰੀਕਾ –

ਮੋਮੋਜ਼ ਨਾਲ ਲਾਲ ਚਟਨੀ ਬਣਾਉਣ ਲਈ ਪਹਿਲਾਂ 5-6 ਕਸ਼ਮੀਰੀ ਮਿਰਚਾਂ ਨੂੰ ਕੋਸੇ ਪਾਣੀ ‘ਚ ਭਿਓ ਕੇ ਥੋੜ੍ਹੀ ਦੇਰ ਲਈ ਛੱਡ ਦਿਓ। ਜੇਕਰ ਤੁਹਾਨੂੰ ਕਸ਼ਮੀਰੀ ਲਾਲ ਮਿਰਚ ਨਹੀਂ ਮਿਲਦੀ ਹੈ ਤਾਂ ਤੁਸੀਂ ਲਾਲ ਮਿਰਚ ਵੀ ਵਰਤ ਸਕਦੇ ਹੋ।

ਹੁਣ ਇਸ ‘ਚ ਕਸ਼ਮੀਰੀ ਲਾਲ ਮਿਰਚ ਪਾਊਡਰ, 1-2 ਕੱਟੇ ਹੋਏ ਟਮਾਟਰ, 7-8 ਲਸਣ ਦੀਆਂ ਲੌਂਗਾਂ, ਮਿਕਸਰ ਜਾਰ ਵਿਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਮਿਕਸਰ ਨੂੰ ਕੁਝ ਦੇਰ ਲਈ ਚਲਾਓ। ਹੁਣ ਇਕ ਪੈਨ ‘ਚ ਥੋੜ੍ਹਾ ਜਿਹਾ ਰਿਫਾਇੰਡ ਤੇਲ ਗਰਮ ਕਰੋ, ਇਸ ਲਾਲ ਚਟਨੀ ਦੇ ਮਿਸ਼ਰਣ ਨੂੰ ਛਾਨਣੀ ਦੀ ਮਦਦ ਨਾਲ ਫਿਲਟਰ ਕਰੋ ਅਤੇ ਲਗਾਤਾਰ ਹਿਲਾਉਂਦੇ ਰਹੋ।

ਥੋੜ੍ਹੀ ਦੇਰ ਬਾਅਦ ਇਸ ‘ਚ ਨਮਕ, ਥੋੜ੍ਹੀ ਜਿਹੀ ਖੰਡ, ਇਕ ਚੁਟਕੀ ਅਜੀਨੋਮੋਟੋ ਪਾਊਡਰ ਅਤੇ ਮੈਗੀ ਮਸਾਲਾ ਪਾ ਕੇ 5-7 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਚਟਨੀ ਨੂੰ ਹਲਕਾ ਜਿਹਾ ਹਿਲਾ ਕੇ ਗੈਸ ਬੰਦ ਕਰ ਦਿਓ ਅਤੇ ਠੰਡਾ ਹੋਣ ਲਈ ਰੱਖ ਦਿਓ। ਤੁਹਾਡੀ ਬਜ਼ਾਰ ਵਰਗੀ ਸੁਆਦੀ ਮਸਾਲੇਦਾਰ ਲਾਲ ਚਟਨੀ ਤਿਆਰ ਹੈ।

 

Scroll to Top