ਸ੍ਰੀ ਅਨੰਦਪੁਰ ਸਾਹਿਬ 21 ਨਵੰਬਰ 2022: ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਭਵਿੱਖ ਦੇ ਨਰੋਏ ਸਮਾਜ ਦੀ ਸਿਰਜਣਾ ਲਈ ਨੋਜਵਾਨਾਂ ਦਾ ਰੁਖ਼ ਖੇਡ ਮੈਦਾਨਾਂ ਵੱਲ ਕੀਤਾ ਜਾਵੇ। ਖਿਡਾਰੀ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ, ਖੇਡ ਮੈਦਾਨਾ ਵਿਚ ਲੱਗੀਆਂ ਰੋਣਕਾਂ ਸੂਬੇ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਬੀਤੀ ਸ਼ਾਮ ਇਥੋ ਨੇੜਲੇ ਪਿੰਡ ਚੰਦਪੁਰ ਬੇਲਾ ਵਿਖੇ 21ਵੇਂ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਪਿੰਡਾਂ ਵਿਚ ਖੇਡ ਮੁਕਾਬਲੇ ਚੱਲ ਰਹੇ ਹਨ, ਨੌਜਵਾਨ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਨਸ਼ਿਆ ਦੀ ਲਾਹਨਤ ਨੂੰ ਹਮੇਸ਼ਾ ਨਕਾਰਿਆ ਹੈ, ਅਮਨ ਅਤੇ ਸ਼ਾਤੀ ਸਾਡੇ ਸੂਬੇ ਵਿਚ ਮੁੜ ਪਰਤ ਆਈ ਹੈ, ਤਰੱਕੀ ਤੇ ਖੁਸ਼ਹਾਲੀ ਵੱਲ ਸਾਡੀ ਸਰਕਾਰ ਨੇ ਕਦਮ ਵਧਾ ਦਿੱਤੇ ਹਨ, ਲੋਕਾਂ ਨੂੰ ਵੱਡੀਆ ਰਿਆਇਤਾ ਦੇ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ।
ਅਸੀ ਆਪਣੀਆ ਗ੍ਰੰਟੀਆਂ ਪੂਰੀਆਂ ਕਰ ਰਹੇ ਹਾਂ, ਸੂਬੇ ਦੀ ਅਰਥਿਕਤਾ ਦੀ ਲੀਹ ਤੋ ਲੱਥੀ ਗੱਡੀ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਪੂਰੀ ਤਰਾਂ ਯਤਨਸ਼ੀਲ ਹੈ। ਹਰਜੋਤ ਬੈਂਸ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਸੂਬੇ ਦੇ ਹਰ ਵਰਗ ਦੇ ਖਿਡਾਰੀਆਂ ਲਈ ਵੱਡੇ ਉਤਸ਼ਾਹ ਨਾਲ ਸੁਰੂ ਹੋਈਆਂ ਅਤੇ ਉਨ੍ਹਾਂ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਨੇ ਵੱਡੇ ਐਲਾਨ ਕੀਤੇ।ਜਿਸ ਨਾਲ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬਾ ਪੱਧਰ ਤੋ ਲੈ ਕੇ ਜਿਲ੍ਹਿਆਂ ਤੇ ਬਲਾਕਾ ਵਿਚ ਨਿਰੰਤਰ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜ਼ਿਨ੍ਹਾਂ ਵਿਚ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਵੀ ਉਸਾਰੂ ਭੂਮਿਕਾ ਹੈ। ਉਨ੍ਹਾਂ ਨੇ ਸੂਬੇ ਦੇ ਨਾਮਵਰ ਖਿਡਾਰੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਖੇਡਾਂ ਵਿਚ ਦੇਸ਼ ਦੀ ਅਗਵਾਈ ਕਰਕੇ ਸੰਸਾਰ ਭਰ ਵਿਚ ਪੰਜਾਬ ਦਾ ਨਾਮ ਲਿਸਕਾਇਆ ਹੈ।
ਮੁੱਖ ਮੰਤਰੀ ਵੱਲੋਂ ਖੇਡਾਂ ਲਈ ਵੱਡੇ ਐਲਾਨ ਸੂਬੇ ਦੇ ਖਿਡਾਰੀਆਂ ਵਿਚ ਉਤਸ਼ਾਹ ਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਤਰੱਕੀ ਕਰ ਰਹੀ ਹੈ, ਸੂਬੇ ਨੂੰ ਨੰਬਰ ਇੱਕ ਦਾ ਪੰਜਾਬ ਬਣਾਉਣਾ ਹੈ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰ ਲਿਆਦੇ ਜਾ ਰਹੇ ਹਨ, ਅਮਨ ਤੇ ਖੁਸ਼ਹਾਲੀ ਪਰਤ ਆਈ ਹੈ। ਉਨ੍ਹਾਂ ਨੇ ਖਿਡਾਰੀਆਂ, ਪ੍ਰਬੰਧਕਾ ਨੂੰ ਵਧਾਈ ਦਿੱਤੀ ਅਤੇ ਅਜਿਹੇ ਮੁਕਾਬਲੇ ਨਿਰੰਤਰ ਕਰਵਾਉਣ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ 21ਵੇਂ ਖੇਡ ਮੁਕਾਬਲੇ ਕਰਵਾਉਣ ਵਾਲੀ ਸੰਸਥਾਂ ਦੀ ਅਸੀ ਸ਼ਲਾਘਾ ਕਰਦੇ ਹਾਂ, ਜੋ ਐਨੈ ਲੰਮੇ ਸਮੇਂ ਤੋ ਇਸ ਇਲਾਕੇ ਦੇ ਖੇਡ ਪ੍ਰੇਮੀਆਂ ਨੂੰ ਖੇਡ ਮੈਦਾਨਾਂ ਨਾਲ ਜੋੜ ਰਹੀ ਹੈ। ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਕੇਸਰ ਸਿੰਘ ਸੰਧੂ, ਦਰਸ਼ਨ ਸਿੰਘ ਅਟਾਰੀ, ਜਿੰਮੀ ਡਾਢੀ, ਰਾਕੇਸ਼ ਭੱਲੜੀ, ਜਸਵਿੰਦਰ ਸਿੰਘ ਲਾਡੀ, ਰਮਦੀਪ ਸਿੰਘ ਗੱਜਪੁਰ ਆਦਿ ਹਾਜਰ ਸਨ।ਦਿ ਹਾਜ਼ਰ ਸਨ।