Sharad Pawar

ਵਿਧਾਇਕਾਂ ਦੇ ਭਾਜਪਾ ਛੱਡਣ ਦੇ ਮੁੱਦੇ ‘ਤੇ ਸ਼ਰਦ ਪਵਾਰ ਨੇ ਕਹਿ ਇਹ ਗੱਲ

ਚੰਡੀਗੜ੍ਹ 13 ਜਨਵਰੀ 2022: ਚੋਂਣਾ ਦੇ ਇਸ ਮਾਹੌਲ ‘ਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੁਆਰਾ ਦਲ ਬਦਲਣ ਦੀ ਪ੍ਰਕਿਰਿਆ ਜਾਰੀ ਹੈ | ਚੋਣਾਂ ਤੋਂ ਪਹਿਲਾਂ ਵਿਧਾਇਕਾਂ ਦੇ ਭਾਜਪਾ (BJP) ਛੱਡਣ ਦੇ ਮੁੱਦੇ ‘ਤੇ ਸ਼ਰਦ ਪਵਾਰ (Sharad Pawar) ਨੇ ਚੁਟਕੀ ਲੈਂਦਿਆਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਭਾਜਪਾ (BJP) ਦੇ ਚਾਰ ਵਿਧਾਇਕ ਅੱਜ ਹੀ ਪਾਰਟੀ ਛੱਡ ਰਹੇ ਹਨ।ਸ਼ਰਦ ਪਵਾਰ (Sharad Pawar) ਨੇ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਭਾਜਪਾ ਦਾ ਕੋਈ ਆਗੂ ਪਾਰਟੀ ਨਹੀਂ ਛੱਡਦਾ। ਉਦਾਹਰਨ ਲਈ ਯੂਪੀ ਦੇ 13 ਵਿਧਾਇਕ ਭਾਜਪਾ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਮੈਨੂੰ ਪਤਾ ਲੱਗਾ ਹੈ ਕਿ ਭਾਜਪਾ ਦੇ ਚਾਰ ਵਿਧਾਇਕ ਅੱਜ ਹੀ ਪਾਰਟੀ ਛੱਡ ਰਹੇ ਹਨ।

ਯੂਪੀ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿਧਾਇਕਾਂ ਦੇ ਪਾਰਟੀ ਛੱਡਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਹੁਣ ਵਿਰੋਧੀ ਇਸ ਨੂੰ ਲੈ ਕੇ ਭਾਜਪਾ ਨੂੰ ਤਾਅਨੇ ਮਾਰ ਰਹੇ ਹਨ। ਯੂਪੀ ਚੋਣਾਂ ‘ਚ ਬਾਜ਼ੀ ਮਾਰ ਰਹੀ ਐਨਸੀਪੀ ਨੇ ਵੀ ਭਾਜਪਾ ‘ਤੇ ਹਮਲਾ ਤੇਜ਼ ਕਰ ਦਿੱਤਾ ਹੈ।

Scroll to Top