national flag

ਭਾਰਤੀ ਸੈਨਾ ਦਿਵਸ ‘ਤੇ ਵਿਸ਼ਵ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਕੀਤਾ ਪ੍ਰਦਰਸ਼ਿਤ

ਚੰਡੀਗੜ੍ਹ 15 ਜਨਵਰੀ 2022: ਰਾਜਸਥਾਨ (Rajasthan) ਦੇ ਜੈਸਲਮੇਰ ‘ਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ‘ਖਾਦੀ’ ਦਾ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ (National flag) ਪ੍ਰਦਰਸ਼ਿਤ ਕੀਤਾ ਗਿਆ। ਝੰਡਾ 225 ਫੁੱਟ ਲੰਬਾ ਅਤੇ 150 ਫੁੱਟ ਚੌੜਾ ਸੀ। ਇਹ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਹੈ। ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮਐੱਸਐੱਮਈ) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਇਹ ਵਿਸ਼ਾਲ ਤਿਰੰਗਾ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਲੌਂਗੇਵਾਲਾ ਵਿਖੇ ਪ੍ਰਦਰਸ਼ਿਤ ਕੀਤਾ ਜਾਵੇਗਾ। ਲੌਂਗੇਵਾਲਾ ਸਰਹੱਦੀ ਚੌਕੀ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਇਤਿਹਾਸਕ ਲੜਾਈ ਦੀ ਗਵਾਹ ਰਹੀ ਹੈ।

Scroll to Top