ਚਰਨਜੀਤ ਸਿੰਘ ਚੰਨੀ

ਤਾਜ਼ਾ ਖ਼ਬਰ : ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਬੈਠਕ ਦੀ ਥਾਂ ਤੇ ਸਮਾਂ ਬਦਲਿਆ

ਚੰਡੀਗੜ੍ਹ, 10 ਨਵੰਬਰ 2021 : ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਹੋਣ ਜਾ ਰਹੀ ਹੈ। ਇਸ ਬੈਠਕ ਦਾ ਸਮਾਂ ਅਤੇ ਥਾਂ ਬਦਲੀ ਗਈ ਹੈ। ਹੁਣ ਇਹ ਬੈਠਕ ਬੁੱਧਵਾਰ ਸ਼ਾਮ 6.30 ਵਜੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੈਕਟਰ-2 ਵਿਖੇ ਹੋਵੇਗੀ।

ਇਸ ਤੋਂ ਪਹਿਲਾਂ ਇਹ ਬੈਠਕ ਬੁੱਧਵਾਰ ਸ਼ਾਮ 7 ਵਜੇ ਪੰਜਾਬ ਭਵਨ ਸੈਕਟਰ-3 ਵਿਖੇ ਰੱਖੀ ਗਈ ਸੀ। ਦੱਸ ਦੇਈਏ ਕਿ 11 ਨਵੰਬਰ ਮਤਲਬ ਕਿ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ। ਕੈਬਨਿਟ ਬੈਠਕ ‘ਚ ਇਸ ਨੂੰ ਲੈ ਕੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।

Scroll to Top