ਚੰਡੀਗੜ੍ਹ 20 ਜਨਵਰੀ 2022: (India vs South Africa 2nd ODI) ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਦੂਸਰਾ ਵਨਡੇ (2nd ODI) ਕੱਲ੍ਹ ਬੋਲੈਂਡ ਪਾਰਕ, ਪਾਰਲ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਵਨਡੇ 31 ਦੌੜਾਂ ਨਾਲ ਹਾਰਨ ਤੋਂ ਬਾਅਦ ਟੀਮ ਇੰਡੀਆ ਨੂੰ ਸੀਰੀਜ਼ ‘ਚ ਬਣੇ ਰਹਿਣ ਲਈ ਕਿਸੇ ਵੀ ਕੀਮਤ ‘ਤੇ ਦੂਜਾ ਵਨਡੇ ਜਿੱਤਣਾ ਹੋਵੇਗਾ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਦੂਜਾ ਮੈਚ (2nd ODI) ਜਿੱਤ ਕੇ ਸੀਰੀਜ਼ ਜਿੱਤਣ ‘ਤੇ ਹੋਣਗੀਆਂ।
ਰਾਹੁਲ ਪਹਿਲੇ ਮੈਚ ‘ਚ ਬਤੌਰ ਕਪਤਾਨ ਅਸਫਲ ਰਹੇ ਅਤੇ ਹੁਣ ਉਨ੍ਹਾਂ ਨੂੰ ਟੈਸਟ ਕਪਤਾਨੀ ਦੇ ਦਾਅਵੇਦਾਰਾਂ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਇਸ ਸੀਰੀਜ਼ ‘ਚ ਉਸ ਲਈ ਕਾਫੀ ਕੁਝ ਦਾਅ ‘ਤੇ ਲੱਗਾ ਹੋਇਆ ਹੈ। ਪਹਿਲੇ ਮੈਚ ‘ਚ ਵੀ ਭਾਰਤੀ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।