ਚੰਡੀਗੜ੍ਹ 29 ਸਤੰਬਰ 2022: ਦੇਸ਼ ਵਿੱਚ ਸੱਤ ਸਾਲਾਂ ਬਾਅਦ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 36ਵੀਂ ਰਾਸ਼ਟਰੀ ਖੇਡਾਂ (36th National Games) ਦਾ ਉਦਘਾਟਨੀ ਸਮਾਗਮ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਖਿਡਾਰੀਆਂ ਨੂੰ ਸੰਬੋਧਨ ਕਰਨਗੇ।
ਜਿਕਰਯੋਗ ਹੈ ਕਿ ਗੁਜਰਾਤ ਨੂੰ ਪਹਿਲੀ ਵਾਰ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਮਿਲੀ ਹੈ । ਸੂਬੇ ਦੇ ਛੇ ਸ਼ਹਿਰਾਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਇਹ ਛੇ ਸ਼ਹਿਰ ਅਹਿਮਦਾਬਾਦ, ਗਾਂਧੀਨਗਰ, ਸੂਰਤ, ਵਡੋਦਰਾ, ਰਾਜਕੋਟ ਅਤੇ ਭਾਵਨਗਰ ਹਨ।
ਰਾਸ਼ਟਰੀ ਖੇਡਾਂ (National Games) ਅੱਜ ਯਾਨੀ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਅਤੇ 12 ਅਕਤੂਬਰ ਨੂੰ ਸਮਾਪਤ ਹੋਣਗੀਆਂ। 14 ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ ਕਰੀਬ ਸੱਤ ਹਜ਼ਾਰ ਅਥਲੀਟ 36 ਖੇਡਾਂ ਵਿੱਚ ਭਾਗ ਲੈਣਗੇ। ਕੁਝ ਈਵੈਂਟ ਸ਼ੁਰੂ ਹੋ ਚੁੱਕੇ ਹਨ ਜਦਕਿ ਸ਼ੁੱਕਰਵਾਰ ਤੋਂ ਕਈ ਖੇਡ ਈਵੈਂਟ ਖੇਡੇ ਜਾਣਗੇ। ਇਸ ਵਿੱਚ ਮੀਰਾਬਾਈ ਚਾਨੂ, ਪੀਵੀ ਸਿੰਧੂ ਅਤੇ ਨੀਰਜ ਚੋਪੜਾ ਸਮੇਤ ਖੇਡ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਣਗੀਆਂ।
ਇਹ ਮੁਕਾਬਲੇ 20 ਤੋਂ 24 ਸਤੰਬਰ ਤੱਕ ਹੋਣ ਵਾਲੇ ਟੇਬਲ ਟੈਨਿਸ ਮੁਕਾਬਲੇ ਨਾਲ ਸ਼ੁਰੂ ਹੋ ਚੁੱਕੇ ਹਨ, ਪਰ ਅੱਜ ਤੋਂ ਇਸ ਦੀ ਰਸਮੀ ਸ਼ੁਰੂਆਤ ਹੋ ਰਹੀ ਹੈ। ਮੁਕਾਬਲਾ 2015 ਤੋਂ ਲੌਜਿਸਟਿਕ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ।