ਚੰਡੀਗੜ੍ਹ 17 ਮਾਰਚ 2022: ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਬੰਗਾਲ ਦੀ ਖਾੜੀ ‘ਚ ਆਉਣ ਵਾਲੇ ਚੱਕਰਵਾਤ (Cyclone) ਦੇ ਮੱਦੇਨਜ਼ਰ ਅੰਡੇਮਾਨ ਅਤੇ ਨਿਕੋਬਾਰ ਦੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੌਰਾਨ ਆਈਐਮਡੀ ਨੇ ਕਿਹਾ ਕਿ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਵਾਲਾ ਖੇਤਰ 21 ਮਾਰਚ ਤੱਕ ਤੇਜ਼ ਹੋ ਕੇ ਚੱਕਰਵਾਤੀ ਤੂਫ਼ਾਨ ‘ਚ ਬਦਲ ਸਕਦਾ ਹੈ।
ਮੌਸਮ ਵਿਭਾਗ ਨੇ ਕਿਹਾ ਸੀ ਕਿ ਦੱਖਣ-ਪੱਛਮੀ ਹਿੰਦ ਮਹਾਸਾਗਰ ‘ਤੇ ਬਣਿਆ ਘੱਟ ਦਬਾਅ ਵਾਲਾ ਖੇਤਰ ਅਗਲੇ ਹਫਤੇ ਦੇ ਸ਼ੁਰੂ ‘ਚ ਚੱਕਰਵਾਤ (Cyclone) ‘ਚ ਬਦਲ ਸਕਦਾ ਹੈ। ਇਹ ਪੂਰਵ ਅਨੁਮਾਨ ਹੈ ਕਿ ਇਹ ਬੰਗਲਾਦੇਸ਼ ਅਤੇ ਨਾਲ ਲੱਗਦੇ ਉੱਤਰੀ ਮਿਆਂਮਾਰ ਵੱਲ ਵਧ ਸਕਦਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਬਣੇ ਘੱਟ ਦਬਾਅ ਵਾਲੇ ਖੇਤਰ (ਐੱਲ.ਪੀ.ਏ.) ਦੇ ਪੂਰਬ-ਉੱਤਰ-ਪੂਰਬ ਵੱਲ ਵਧਣ ਅਤੇ ਸ਼ਨੀਵਾਰ ਤੱਕ ਪੂਰਾ ਐਲਪੀਏ ਬਣ ਜਾਣ ਦੀ ਉਮੀਦ ਸੀ ਪਰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਨੇੜੇ ਹੋਰ ਵਧਣ ਤੋਂ ਪਹਿਲਾਂ ਹੀ ਇਹ ਖਤਮ ਹੋ ਗਿਆ ਹੈ।