The meteorological department

ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਸੂਬੇ ‘ਚ ਆਰੇਂਜ ਅਲਰਟ ਕੀਤਾ ਜਾਰੀ

ਫਰੀਦਕੋਟ 23 ਮਈ 2022: ਪੰਜਾਬ ‘ਚ ਬੀਤੇ ਦਿਨ ਕਾਫੀ ਇਲਾਕਿਆ ‘ਚ ਤੇਜ ਹਵਾਵਾਂ ਨਾਲ ਮੀਂਹ ਪਿਆ | ਇਸਦੇ ਚੱਲਦੇ ਪੰਜਾਬ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਸੂਬੇ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਤੇਜ਼ ਹਵਾਵਾਂ ਚੱਲਣਗੀਆਂ ਤੇ ਗੜੇਮਾਰੀ ਦੀ ਸੰਭਾਵਨਾ ਹੈ । ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਖਾਸ ਤੌਰ ’ਤੇ ਅਪੀਲ ਕੀਤੀ ਕਿ ਲੋਕ ਘਰਾਂ ਵਿਚੋਂ ਘੱਟੋ-ਘੱਟ ਬਾਹਰ ਨਿਕਲਣ ਅਤੇ ਟ੍ਰੈਵਲਿੰਗ ’ਤੇ ਖਾਸ ਧਿਆਨ ਦੇਣ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਹੋ ਸਕਦਾ ਹੈ।

ਚੰਡੀਗੜ੍ਹ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ 40.4, ਫਿਰੋਜ਼ਪੁਰ 42.4, ਅੰਮ੍ਰਿਤਸਰ 41, ਹੁਸ਼ਿਆਰਪੁਰ 40.6, ਰੋਪੜ 40.1, ਬਰਨਾਲਾ 41.6, ਨੂਰਮਹਿਲ 40.2, ਬਠਿੰਡਾ 40, ਜਲੰਧਰ 40.3, ਲੁਧਿਆਣਾ 40.4, ਪਟਿਆਲਾ 40.1 , ਰੌਣੀ 39.4, ਮੋਹਾਲੀ 39.1 ਅਤੇ ਗੁਰਦਾਸਪੁਰ 40.5 ਡਿਗਰੀ ਸੈਲਸੀਅਸ ਅਤੇ ਪਠਾਨਕੋਟ ’ਚ 40 ਡਿਗਰੀ ਸੈਲਸੀਅਸ ਤਾਪਮਾਨ ਦਾ ਪਾਰਾ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਮੁਤਾਬਕ 23 ਮਈ ਨੂੰ ਸੂਬੇ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ ਅਤੇ 24 ਮਈ ਨੂੰ ਕਿਤੇ-ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।

Scroll to Top