ਗਾਇਕ ਵਿੱਕੀ ਜੀ (Singer Vicky G) ਤੇ ਮਸ਼ਹੂਰ ਨਿਊਜ਼ ਮੀਡੀਆ ਸ਼ਖਸੀਅਤ ਮੀਸ਼ਾ ਬਾਜਵਾ ਚੌਧਰੀ ਆਪਣੇ ਇਸ ਸਫ਼ਰ ‘ਚ ਖੁਦ ਨੂੰ “F.I.R.E”, ਯਾਨੀ ਕਿ ਫਾਈਨੈਂਸ਼ੀਅਲੀ ਇੰਡਿਪੈਂਡੈਂਟ ਰਿਟਾਇਰਡ ਅਰਲੀ ਕਹਿੰਦੇ ਹਨ।
ਇੱਕ ਪ੍ਰੇਰਨਾਦਾਇਕ ਕਦਮ ਚੁੱਕਦੇ ਹੋਏ ਭਾਰਤ ਦੇ ਚੋਟੀ ਦੇ ਇੰਜੀਨੀਅਰਿੰਗ ਇੰਸਟੀਚਿਊਟ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਦੇ ਗ੍ਰੈਜੂਏਟ ਵਿੱਕੀ ਜੀ ਅਤੇ ਉਨ੍ਹਾਂ ਦੀ ਪੱਤਰਕਾਰ ਪਤਨੀ ਮੀਸ਼ਾ ਬਾਜਵਾ ਚੌਧਰੀ ਨੇ ਆਪਣੇ ਸ਼ਾਨਦਾਰ ਪੇਸ਼ੇ ਅਤੇ ਕਾਰੋਬਾਰ ਨੂੰ ਪਿੱਛੇ ਛੱਡ ਕੇ ਆਪਣੇ ਲੰਬੇ ਸਮੇਂ ਤੋਂ ਗੁੰਮ ਹੋਏ ਜਨੂੰਨ ਨੂੰ ਪੂਰਾ ਕਰਨ ਲਈ ਇਕੱਠਿਆਂ ਨੇ ਇਹ ਨਵੇਕਲਾ ਸਫ਼ਰ ਸ਼ੁਰੂ ਕੀਤਾ ਹੈ।
ਸਾਲ 2010 ਵਿੱਚ ਕੈਨੇਡਾ ਛੱਡਣ ਮਗਰੋਂ, ਇਹ ਜੋੜਾ ਭਾਰਤ ‘ਚ ਆਪਣੇ ਜੱਦੀ ਸ਼ਹਿਰ ਮੋਹਾਲੀ ਵਾਪਸ ਪਰਤ ਆਇਆ। ਉਹ ਦੋਂਵੇਂ ਆਪਣੇ 40ਵਿਆਂ ‘ਚ ਹਨ ਅਤੇ ਇਹ ਮੰਨਦੇ ਹਨ ਕਿ ਉਮਰ ਕਦੇ ਵੀ ਕਿਸੇ ਦੀਆਂ ਇਛਾਵਾਂ ਪੂਰੀਆਂ ਹੋਣ ਦੇ ਰਾਹ ‘ਚ ਰੁਕਾਵਟ ਨਹੀਂ ਹੋਣੀ ਚਾਹੀਦੀ, ਸਗੋਂ ਉਹ ਕਹਿੰਦੇ ਹਨ ਕਿ ਇਹ ਉਮਰ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਸਹੀ ਉਮਰ ਹੈ। ਦੋਵਾਂ ਨੇ ਹੱਸਦੇ ਹੋਏ ਕਿਹਾ ਕਿ, “ਅਸੀਂ ਇੱਥੇ ਇਹ ਸਾਬਤ ਕਰਨ ਲਈ ਆਏ ਹਾਂ ਕਿ ਅਸੀਂ 40 ਦੇ ਹੋ ਕੇ ਵੀ 20 ਦੇ ਬਰਾਬਰ ਹਾਂ।”
ਵਿੱਕੀ ਜੀ (Singer Vicky G) ਨੇ ਆਪਣੇ ਸੰਗੀਤ ਦੇ ਜਨੂੰਨ ਨੂੰ ਅੱਗੇ ਲਿਜਾਣ ਲਈ H.P.C.L ‘ਚ LPG ਵਿਤਰਕ ਦੀ ਮਲਕੀਅਤ ਛੱਡ ਦਿੱਤੀ ਅਤੇ ਹੁਣ ਇੱਕ ਨਿਵੇਸ਼ਕ ਅਤੇ ਵਿੱਕੀ ਜੀ ਮੀਡੀਆ ਦੇ ਮਾਲਕ ਹਨ। ਵਿੱਕੀ ਆਪਣੇ ਚਾਰਟ-ਟੌਪਿੰਗ ਗੀਤਾਂ ਜਿਵੇਂ ਅਲਵਿਦਾ, ਯੂ ਮੇਕ ਮੀ ਹਾਈ, ਰੱਬਾ, ਆਜੋ ਕਿਹੜਾ ਨਚੂ ਲਈ ਜਾਣਿਆ ਜਾਂਦਾ ਹੈ। ਮੀਸ਼ਾ ਬਾਜਵਾ ਚੌਧਰੀ ਬਹੁਤ ਸਾਰੇ ਪ੍ਰਮੁੱਖ ਭਾਰਤੀ ਟੈਲੀਵਿਜ਼ਨ ਨਿਊਜ਼ ਚੈਨਲਾਂ ਦਾ ਇੱਕ ਮਸ਼ਹੂਰ ਚਿਹਰਾ ਹੈ ਅਤੇ ਆਪਣੇ ਪਤੀ ਵਿੱਕੀ ਜੀ ਦੇ ਗੀਤਾਂ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਉਸ ਦੇ ਨਿਡਰ ਵੀਡੀਓ ਬਲੌਗਾਂ ਵਿੱਚ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਹੀ ਹੈ। ਵਿੱਕੀ ਅਤੇ ਮੀਸ਼ਾ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹਨ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਕਦੇ ਵੀ ਸਾਕਾਰ ਕਰ ਸਕਦੇ ਹੋ।
ਵਿੱਕੀ ਜੀ ਨੇ ਇਸ ਰੋਮਾਂਚਕ ਸਫ਼ਰ ਬਾਰੇ ਗੱਲ ਕਰਦੇ ਹੋਏ ਕਿਹਾ, “ਮੇਰੇ ਲਈ ਜ਼ਿੰਦਗੀ ‘ਚ ਦਿਲੋਂ ਗੀਤ ਲਿਖਣ, ਸੰਗੀਤ ਬਣਾਉਣ, ਗਾਉਣ ਅਤੇ ਉਨ੍ਹਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੈ। ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਕਾਲਜ ਦੇ ਦਿਨਾਂ ਤੋਂ ਉਹ ਆਪਣਾ ਇਹ ਸੁਪਨਾ ਪੂਰਾ ਕਰਨਾ ਚਾਹੁੰਦੇ ਸਨ, ਜਿੱਥੇ ਉਨ੍ਹਾਂ ਨੇ ਲਗਾਤਾਰ ਤਿੰਨ ਸਾਲ ਸਤਰਨਾਲੀਆ (ਅੰਤਰ ਕਾਲਜ ਫੈਸਟੀਵਲ) ਅਤੇ ਇਜ਼ਹਾਰ (ਅੰਤਰ ਸਾਲ ਸੱਭਿਆਚਾਰਕ ਤਿਉਹਾਰ) ਵਰਗੇ ਗਾਇਕੀ ਅਤੇ ਨ੍ਰਿਤ ਮੁਕਾਬਲੇ ਜਿੱਤੇ। ਹੁਣ ਉਹ ਆਪਣੀ ਜੀਵਨ ਸਾਥੀ ਦੇ ਸਹਿਯੋਗ ਨਾਲ ਸੰਗੀਤ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੇ ਰਾਹ ‘ਤੇ ਹਨ।” ਉਹ ਕਹਿੰਦੇ ਹਨ, “ਅਸੀਂ ਆਪਣੇ ਲੰਬੇ ਸਮੇਂ ਤੋਂ ਗੁਆਚੇ ਸੁਪਨੇ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਆਪਣੇ ਜੀਵਨ ਦੇ ਸਫ਼ਰ ਅਤੇ ਤਜ਼ਰਬੇ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਕੁਝ ਵਿਲੱਖਣ ਅਤੇ ਵੱਖਰਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ।”
ਮੀਸ਼ਾ ਬਾਜਵਾ ਚੌਧਰੀ ਨੇ ਕਿਹਾ, “ਵਿੱਕੀ ਦੀ ਸੰਗੀਤਕ ਦੁਨੀਆ ਦਾ ਹਿੱਸਾ ਬਣਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਮੈਂ ਸੱਚਮੁੱਚ ਜ਼ਿੰਦਾ ਅਤੇ ਪ੍ਰੇਰਿਤ ਮਹਿਸੂਸ ਕਰਦੀ ਹਾਂ, ਨਾ ਸਿਰਫ਼ ਇੱਕ ਕਲਾਕਾਰ ਦੇ ਤੌਰ ‘ਤੇ, ਸਗੋਂ ਉਸਦੇ ਵੀਡੀਓਜ਼ ਵਿੱਚ ਇੱਕ ਰਚਨਾਤਮਕ ਸਹਿਯੋਗੀ ਵਜੋਂ ਵੀ। ਅਸੀਂ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਸੰਗੀਤ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਹਰ ਉਮਰ ਦੇ ਲੋਕਾਂ ‘ਚ ਗੂੰਜੇਗਾ।”
ਪਿਛਲੇ 8 ਮਹੀਨਿਆਂ ਵਿੱਚ, ਵਿੱਕੀ ਜੀ ਨੇ 12 ਗੀਤ ਲਿਖੇ, ਕੰਪੋਜ਼ ਕੀਤੇ ਅਤੇ ਗਾਏ ਹਨ, ਹਰ ਇੱਕ ‘ਚ ਉਨ੍ਹਾਂ ਦੀ ਲਿਖਤ ਦੀ ਪ੍ਰਤਿਭਾ ਅਤੇ ਸੰਗੀਤ ਦੀ ਵਿਲੱਖਣ ਸ਼ੈਲੀ ਦਿਖਾਈ ਦਿੰਦੀ ਹੈ। ਉਹ ਕਹਿੰਦੇ ਕਿ ਜਦੋਂ ਤੱਕ ਹੋ ਸਕੇ ਉਹ ਉਦੋਂ ਤੱਕ ਸੰਗੀਤ ਬਣਾਉਂਦੇ ਰਹਿਣਗੇ।
ਵਿੱਕੀ ਜੀ ਨੇ ਆਪਣੇ ਸੰਗੀਤ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਆਪਣੇ ਜੀਵਨ ਦੇ ਤਜਰਬੇ ਉਨ੍ਹਾਂ ਨੂੰ ਆਪਣੇ ਗੀਤ ਲਿਖਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਡਰੱਗਜ਼/ਮਾਫੀਆ/ਫਾਈਟ/ਆਫੀਮ/ਗਨ ਆਦਿ ਬਾਰੇ ਨਹੀਂ ਲਿਖਣਗੇ, ਇਹ ਨਹੀਂ ਕਿ ਉਹ ਅਜਿਹੀ ਸਮੱਗਰੀ ਨਹੀਂ ਲਿਖ ਸਕਦੇ ਪਰ ਉਨ੍ਹਾਂ ਦੀ ਜ਼ਮੀਰ ਇਨ੍ਹਾਂ ਵਿਸ਼ਿਆਂ ‘ਤੇ ਲਿਖਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਦੇ ਗੀਤ ਪਿਆਰ, ਪ੍ਰਸ਼ੰਸਾ, ਸਨੇਹ, ਭਾਵਨਾਵਾਂ, ਡਾਂਸ, ਮਸਤੀ, ਜੀਵਨ, ਰਿਸ਼ਤੇ ਆਦਿ ਬਾਰੇ ਹਨ।
ਵਿੱਕੀ ਜੀ (Singer Vicky G) ਹਿੰਦੀ ਅਤੇ ਪੰਜਾਬੀ ਦੋਵਾਂ ਵਿੱਚ ਲਿਖਦੇ ਅਤੇ ਗਾਉਂਦੇ ਹਨ ਅਤੇ ਕਈ ਵਾਰ ਆਪਣੇ ਗੀਤਾਂ ਵਿੱਚ ਅੰਗਰੇਜ਼ੀ ਹੁੱਕ ਲਾਈਨਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੇ ਨਵੇਂ ਹਿੰਦੀ ਗੀਤ “ਜਾਨੇਜਾਨ” ਅਤੇ “ਅਲਵਿਦਾ” ਰੋਮਾਂਟਿਕ ਅਤੇ ਬ੍ਰੇਕਅੱਪ ਗੀਤ ਹਨ, ਦੋਵਾਂ ਗੀਤਾਂ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਹਰ ਉਮਰ ਦੇ ਸਰੋਤਿਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਵਿੱਕੀ ਜੀ ਦਾ ਇੱਕ ਹੋਰ ਹਿੱਟ ਗੀਤ, “ਰੱਬਾ” ਬਹੁਤ ਹੀ ਦਿਲ ਨੂੰ ਛੂਹਣ ਵਾਲਾ ਪੰਜਾਬੀ ਇਮੋਸ਼ਨਲ ਗੀਤ ਹੈ ਜੋ ਦਰਸ਼ਕਾਂ ਨੂੰ ਰੋਣ ‘ਤੇ ਮਜਬੂਰ ਕਰ ਸਕਦਾ ਹੈ।
ਇਸ ਜੋੜੀ ਦੀ ਦਿਲਚਸਪ ਗੱਲ ਇਹ ਵੀ ਹੈ ਕਿ ਗੀਤ ਦੇ ਬਣਨ ਤੋਂ ਲੈ ਕੇ ਗੀਤ ਦੇ ਰਿਲੀਜ਼ ਤੱਕ ਦਾ ਸਾਰਾ ਕੰਮ ਉਹ ਆਪ ਹੀ ਕਰਦੇ ਹਨ। ਵਿੱਕੀ ਗੀਤ ਲਿਖਦੇ ਹਨ, ਸੰਗੀਤ ਤਿਆਰ ਕਰਦੇ ਹਨ, ਗਾਉਂਦੇ ਹਨ ਅਤੇ ਨਿਰਦੇਸ਼ਿਤ ਵੀ ਕਰਦੇ ਹਨ। ਜਦੋਂ ਕਿ ਮੀਸ਼ਾ ਇੱਕ ਵਿਸ਼ਾ ਸੋਚ ਵੀਡੀਓ ਦੀ ਯੋਜਨਾ ਬਣਾਉਂਦੀ ਹੈ ਅਤੇ ਵੀਡੀਓ ਨੂੰ ਸ਼ੂਟ ਕਰਦੀ ਹੈ ਅਤੇ ਕਈ ਵਾਰ ਆਪਣੀ 70 ਸਾਲਾ ਮਾਂ ਰਾਜ ਬਾਜਵਾ ਦੀ ਮਦਦ ਲੈਂਦੀ ਹੈ, ਜੋ ਕਿ ਸਪੋਰਟਸ ਪਰਸਨ ਹੋਣ ਦੇ ਨਾਤੇ ਅਜੇ ਵੀ 40 ਸਾਲ ਦੀ ਉਮਰ ਦੇ ਵਾਂਗ ਫਿੱਟ ਹਨ।
ਵਿੱਕੀ ਵੀਡੀਓ ਨੂੰ ਐਡਿਟ ਕਰਦੇ ਹਨ। ਫਿਰ ਉਹ ਦੋਵੇਂ ਇਸ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ‘ਤੇ ਰਿਲੀਜ਼ ਕਰਦੇ ਹਨ। ਵਿੱਕੀ ਦਾ ਕਹਿਣਾ ਹੈ ਕਿ ਉਹ ਲਾਈਵ ਸੰਗੀਤ ਅਤੇ ਕੀਬੋਰਡ ਵਜਾਉਣ ਅਤੇ ਕੰਪਿਊਟਰ ‘ਤੇ ਸੰਗੀਤ ਨੂੰ ਮਿਕਸ ਕਰਨ ਅਤੇ ਮਾਸਟਰ ਕਰਨ ਲਈ ਆਪਣੇ ਦੋਸਤ ਅਤੇ ਸੰਗੀਤਕਾਰ ਜੌਨੀ ਵਿੱਕ ਦੀ ਮਦਦ ਲੈਂਦੇ ਹਨ। ਇਹ ਪੁੱਛੇ ਜਾਣ ‘ਤੇ ਕਿ ਉਹ ਇਹ ਸਭ ਆਪਣੇ ਆਪ ਕਿਵੇਂ ਕਰ ਲੈਂਦੇ ਹਨ? ਤਾਂ ਉਨ੍ਹਾਂ ਜਵਾਬ ਦਿੱਤਾ ਕਿ, “ਜੇ ਅਸੀਂ ਸਾਰੇ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਇਹ ਸਭ ਕੁਝ (Multitasking) ਦੂਜਿਆਂ ਲਈ ਕਰ ਸਕਦੇ ਹਾਂ ਤਾਂ ਫਿਰ ਆਪਣੇ ਲਈ ਕਿਉਂ ਨਹੀਂ ਕਰ ਸਕਦੇ? ਸਾਡੇ ਕੋਲ ਮੁਹਾਰਤ ਅਤੇ ਅਨੁਭਵ ਵੀ ਹੈ, ਤਾਂ ਕਿਉਂ ਨਹੀਂ।”
ਵਿੱਕੀ (Singer Vicky G) ਅਤੇ ਮੀਸ਼ਾ ਨੇ “ਮੈਂ ਵਾਰੀ ਚੰਨਾ” ਦੇ ਨਾਲ-ਨਾਲ ਇੱਕ ਸੋਲਫੁੱਲ ਹਿੰਦੀ ਡੁਇਟ ਵੀ ਗਾਇਆ ਹੈ, ਜਿਸ ‘ਤੇ ਵਿੱਕੀ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਮੈਂ ਇਹ ਸਾਡੀ ਲਵ ਮੈਰਿਜ ਨੂੰ ਧਿਆਨ ‘ਚ ਰੱਖਦਿਆਂ ਜ਼ਿੰਦਗੀ ਦੀ ਸਥਿਤੀ ‘ਤੇ ਲਿਖਿਆ ਹੈ।” ਵਿੱਕੀ ਜੀ ਦਾ ਸੰਗੀਤ ਰੂਹਾਨੀ ਧੁਨਾਂ, ਦਿਲ ਨੂੰ ਛੂਹਣ ਵਾਲੇ ਬੋਲਾਂ ਦਾ ਸੁਮੇਲ ਹੈ।
ਮੀਸ਼ਾ ਇੱਕ ਪ੍ਰਸਿੱਧ ਭਾਰਤੀ ਪੱਤਰਕਾਰ ਅਤੇ ਨਿਊਜ਼ ਐਂਕਰ ਦੇ ਨਾਲ-ਨਾਲ ਇੱਕ ਗਾਇਕਾ ਵਜੋਂ ਵੀ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਕਈ ਮਨਮੋਹਕ ਗੀਤ, ਜਿਵੇਂ ਕਿ “ਗੱਡੀ ਮੈਂ ਚਲਾਉਣੀ ਆ” ਅਤੇ “ਅਖੀਆਂ ਲਾਈਆਂ ਮੈਂ ਸੱਜਣਾਂ” ਨੂੰ ਆਵਾਜ਼ ਦਿੱਤੀ।
IndiaToday ਤੋਂ ਆਪਣੀ ਉੱਚ ਤਨਖਾਹ ਵਾਲੀ ਨੌਕਰੀ ਛੱਡਣ ਤੋਂ ਬਾਅਦ ਮੀਸ਼ਾ ਹੁਣ ਡਿਜੀਟਲ ਪਲੇਟਫਾਰਮਾਂ ‘ਤੇ ਜਨਤਕ ਹਿੱਤਾਂ ਅਤੇ ਮੌਜੂਦਾ ਖਬਰਾਂ ਦੇ ਵਿਸ਼ਿਆਂ ‘ਤੇ ਦਿਲ ਖੋਲ੍ਹ ਕੇ ਗੱਲ ਕਰਦੀ ਹੈ। ਉਹ ਕਦੇ-ਕਦੇ ਕਿਸੇ ਗਲਤ ਕੰਮ ਜਾਂ ਜਨਤਕ ਹਿੱਤ ਦੇ ਵਿਸ਼ਿਆਂ ‘ਤੇ ਆਪਣੇ ਨਿਡਰ ਵਲੌਗਸ ਦੀਆਂ ਸਕ੍ਰਿਪਟਾਂ ਲਿਖਣ ਲਈ ਪਤੀ ਵਿੱਕੀ ਜੀ ਦੀ ਮਦਦ ਵੀ ਲੈਂਦੀ ਹੈ। ਮੀਸ਼ਾ ਨੂੰ ਭਾਰਤ ਦੀਆਂ ਪ੍ਰਮੁੱਖ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਪਾਰਟੀ ਦਾ ਬੁਲਾਰਾ ਬਣਨ ਲਈ ਸੰਪਰਕ ਕੀਤਾ ਹੈ ਪਰ ਉਹ ਲਗਾਤਾਰ ਸਾਰੀਆਂ ਪੇਸ਼ਕਸ਼ਾਂ ਨੂੰ ਇਸ ਕਾਰਨ ਕਰਕੇ ਠੁਕਰਾ ਰਹੀ ਹੈ ਕਿਉਂਕਿ ਉਹ ਕਹਿੰਦੀ ਹੈ, “ਮੈਂ ਇਸ ਸਮੇਂ ਕਿਸੇ ਸਿਆਸੀ ਪਾਰਟੀ ਦਾ ਮੁੱਖ ਪਾਤਰ ਨਹੀਂ ਬਣਨਾ ਚਾਹੁੰਦੀ। ਜਦੋਂ ਉਹ ਦਿਲੋਂ ਜੋ ਵੀ ਮਹਿਸੂਸ ਕਰਦੀ ਹੈ ਉਹ ਕਹਿਣਾ ਚਾਹੁੰਦੀ ਹੈ ਅਤੇ ਸਿਰਫ ਆਮ ਜਨਤਾ ਦੀ ਆਵਾਜ਼ ਬਣਨਾ ਚਾਹੁੰਦੀ ਹੈ।
” ਉਨ੍ਹਾਂ ਕਿਹਾ ਕਿ, “ਇਹੀ ਕਾਰਨ ਹੈ ਕਿ ਮੈਂ Aaj Tak ਨਿਊਜ਼ ਗਰੁੱਪ ਨਾਲ ਆਪਣੀ ਆਖਰੀ ਨੌਕਰੀ ਛੱਡ ਦਿੱਤੀ।” ਕਵਿਤਾ ਦੇ ਰੂਪ ਵਿੱਚ ਉਸਦੀ ਇੱਕ ਨਵੀਨਤਮ ਐਕਸ ਪੋਸਟ “ਮੁਝੇ ਮਾਰ ਦੀਜੀਏ” ਵੇਖਣ ਯੋਗ ਹੈ ਕਿਉਂਕਿ ਇਹ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਗੱਲ ਕਰਦੀ ਹੈ। ਆਪਣੇ ਸੁਪਨੇ ਨੂੰ ਸਾਕਾਰ ਕਰਨ ‘ਚ ਡੱਟੇ ਵਿੱਕੀ ਜੀ ਅਤੇ ਮੀਸ਼ਾ ਬਾਜਵਾ ਚੌਧਰੀ ਉਹਨਾਂ ਸਾਰਿਆਂ ਲਈ ਇੱਕ ਪ੍ਰੇਰਨਾ ਸਰੋਤ ਹਨ ਜੋ ਕਿਸੇ ਵੀ ਉਮਰ ਵਿੱਚ ਸੁਪਨੇ ਦੇਖਣ ਦੀ ਹਿੰਮਤ ਰੱਖਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁਝ ਵੀ ਕਰ ਸਕਦੇ ਹਨ।
ਇਹ ਪਾਵਰਹਾਊਸ ਜੋੜਾ ਆਪਣੇ ਸਨਸਨੀਖੇਜ਼, ਵੱਖਰੇ ਸੰਗੀਤ ਅਤੇ ਨਿਡਰ ਪੱਤਰਕਾਰੀ ਨਾਲ ਭਾਰਤੀ ਸੰਗੀਤ ਅਤੇ ਡਿਜੀਟਲ ਨਿਊਜ਼ ਮੀਡੀਆ ਨਾਲ ਤੂਫਾਨ ਲੈ ਕੇ ਆਉਣ ਲਈ ਤਿਆਰ ਹੈ। ਤੁਸੀਂ ਯੂਟਿਊਬ ‘ਤੇ ਵਿੱਕੀ ਜੀ ਦੇ ਸੰਗੀਤ ਦੇ ਸਫ਼ਰ ਨੂੰ ਉਸਦੇ ਅਧਿਕਾਰਤ ਚੈਨਲ @vickygonly ਅਤੇ ਹੋਰ ਡਿਜੀਟਲ ਸੰਗੀਤ ਸਟ੍ਰੀਮਿੰਗ ਪਲੇਟਫਾਰਮਾਂ ‘ਤੇ ਫੋਲੋ ਕਰ ਸਕਦੇ ਹੋ।
ਤੁਸੀਂ ਮੀਸ਼ਾ ਬਾਜਵਾ ਚੌਧਰੀ ਦੀ ਨਿਡਰ ਪੱਤਰਕਾਰੀ ਅਤੇ ਲੋਕ ਹਿੱਤ ਦੇ ਨਵੀਨਤਮ ਵਿਸ਼ਿਆਂ ‘ਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਟਵਿੱਟਰ ‘ਤੇ @mishabajwaz ਨੂੰ ਫਾਲੋ ਕਰ ਸਕਦੇ ਹੋ। ਵਿੱਕੀ ਜੀ (Singer Vicky G) ਅਤੇ ਮੀਸ਼ਾ ਬਾਜਵਾ ਚੌਧਰੀ ਬਾਰੇ ਹੋਰ ਜਾਣਕਾਰੀ ਲੈਣ ਲਈ, ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ: +918360717176 ‘ਤੇ ਵਟਸਐਪ ਕਰੋ |