Chris Woakes

ਆਈਪੀਐੱਲ ਲੀਗ ਤੋਂ ਹਟਣ ਦਾ ਫੈਸਲਾ ਮੇਰੇ ਲਈ ਕਾਫ਼ੀ ਮੁਸ਼ਕਿਲ ਸੀ: ਆਲਰਾਊਂਡਰ ਕ੍ਰਿਸ ਵੋਕਸ

ਚੰਡੀਗੜ੍ਹ 19 ਦਸੰਬਰ 2022: ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ (Chris Woakes) ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਹਟਣ ਦਾ ਫੈਸਲਾ ਕੀਤਾ ਹੈ | ਕ੍ਰਿਸ ਵੋਕਸਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਦਾ ਫੈਸਲਾ ਆਸਾਨ ਨਹੀਂ ਸੀ। ਪਰ ਮੈਂ 2023 ਵਿੱਚ ਘਰੇਲੂ ਏਸ਼ੇਜ਼ ਸੀਰੀਜ਼ ਲਈ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਅਜਿਹਾ ਕੀਤਾ ਹੈ ।

ਆਈਪੀਐੱਲ (IPL) ਦੀਆਂ ਫ੍ਰੈਂਚਾਈਜ਼ੀ ਟੀਮਾਂ ਵੋਕਸ (Chris Woakes) ‘ਤੇ ਵੱਡਾ ਪੈਸਾ ਖਰਚ ਨਹੀਂ ਕਰ ਸਕਦੀਆਂ, ਪਰ ਉਹ ਯਕੀਨੀ ਤੌਰ ‘ਤੇ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਨਿਲਾਮੀ ਵਿੱਚ ਕੁਝ ਟੀਮਾਂ ਦੀਆਂ ਨਜ਼ਰਾਂ ਵਿੱਚ ਹੋਵੇਗਾ। ਈਐਸਪੀਐਨ ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਵੋਕਸ ਨੇ ਕਿਹਾ, ‘ਮੈਂ ਬਹੁਤ ਸਾਰੇ ਲੋਕਾਂ ਅਤੇ ਕੁਝ ਫਰੈਂਚਾਈਜ਼ੀਜ਼ ਨਾਲ ਗੱਲ ਕੀਤੀ, ਉਹ ਬਹੁਤ ਉਤਸੁਕ ਦਿਖਾਈ ਦੇ ਰਹੇ ਸਨ, ਜਿਸ ਨੂੰ ਦੇਖਦੇ ਹੋਏ ਇਸ ਲੀਗ ਤੋਂ ਹਟਣਾ ਮੁਸ਼ਕਿਲ ਸੀ। ਪਰ ਪਿਛਲੇ ਸਾਲ ਮੈਂ ਇੰਗਲੈਂਡ ਦੀਆਂ ਗਰਮੀਆਂ ਵਿੱਚ ਕੋਈ ਕ੍ਰਿਕੇਟ ਨਹੀਂ ਖੇਡਿਆ ਸੀ, ਇਸ ਲਈ ਇਸ ਵਾਰ ਮੇਰੇ ਲਈ ਤਿਆਰ ਰਹਿਣ ਦਾ ਇਹ ਵਧੀਆ ਮੌਕਾ ਹੈ।

ਮੈਨੂੰ ਉਮੀਦ ਹੈ ਕਿ ਇੰਗਲੈਂਡ ਵਿੱਚ ਮੇਰੇ ਕੋਲ ਗਰਮੀਆਂ ਦਾ ਮੌਸਮ ਬਿਹਤਰ ਰਹੇਗਾ।ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਉਹ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders), ਰਾਇਲ ਚੈਲੇਂਜਰਜ਼ ਬੈਂਗਲੁਰੂ (Royal Challengers Bangalore) ਅਤੇ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ (Delhi Capitals) ਦਾ ਹਿੱਸਾ ਰਿਹਾ ਹੈ।

Scroll to Top