Delhi

‘ਬਹੁਤ ਖਰਾਬ’ ਸ਼੍ਰੇਣੀ ‘ਚ ਪਹੁੰਚੀ ਦਿੱਲੀ ਦੀ ਹਵਾ ਗੁਣਵੱਤਾ, ਕਈ ਥਾਵਾਂ ‘ਤੇ ਛਾਈ ਧੁੰਦ

ਚੰਡੀਗੜ੍ਹ 03 ਨਵੰਬਰ 2022: ਦਿੱਲੀ-ਐਨਸੀਆਰ (Delhi-NCR) ਵਿੱਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਈ ਹੈ | ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਅੱਜ ਵੀ ਖ਼ਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ । ਦਿੱਲੀ-ਐਨਸੀਆਰ ਖੇਤਰਾਂ ਵਿੱਚ ਅਜੇ ਵੀ ਧੁੰਦ ਛਾਈ ਹੋਈ ਹੈ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਵਾ ਦੀ ਗੁਣਵੱਤਾ ਨਾਜ਼ੁਕ ਬਣੀ ਹੋਈ ਹੈ।

ਦਿੱਲੀ ਦੇ ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 400 ਨੂੰ ਪਾਰ ਕਰ ਗਿਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਅਨੁਸਾਰ, ਦਿੱਲੀ ਵਿੱਚ AQI 418 (ਗੰਭੀਰ) ਸ਼੍ਰੇਣੀ ਤੱਕ ਪਹੁੰਚ ਗਿਆ ਹੈ। ਏਅਰ ਕੁਆਲਿਟੀ ਇੰਡੈਕਸ (AQI) ਵਰਤਮਾਨ ਵਿੱਚ ਯੂਪੀ ਦੇ ਨੋਇਡਾ ਵਿੱਚ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ 393, ਹਰਿਆਣਾ ਦੇ ਗੁਰੂਗ੍ਰਾਮ ਵਿੱਚ ‘ਬਹੁਤ ਮਾੜੀ’ ਸ਼੍ਰੇਣੀ ਵਿੱਚ 318 ਅਤੇ ਦਿੱਲੀ ਹਵਾਈ ਅੱਡੇ ਟੀ3 ਨੇੜੇ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ 333 ਹੈ।

ਦਿੱਲੀ ਵਿੱਚ ਅੱਜ ਸਵੇਰ ਦਾ AQI 418 ਦਰਜ ਕੀਤਾ ਗਿਆ ਹੈ । AQI ਆਨੰਦ ਵਿਹਾਰ ਵਿੱਚ 449, ਮੁੰਡਕਾ ਵਿੱਚ 422, ਵਜ਼ੀਰਪੁਰ ਵਿੱਚ 434, ਨਰੇਲਾ ਵਿੱਚ 429, ਬਵਾਨਾ ਵਿੱਚ 447, ਅਲੀਪੁਰ ਵਿੱਚ 419, ਅਸ਼ੋਕ ਵਿਹਾਰ ਵਿੱਚ 433, ਜਹਾਂਗੀਰਪੁਰੀ ਵਿੱਚ 455 ਅਤੇ ਇੰਡੀਆ ਗੇਟ ਵਿੱਚ 419 ਰਿਹਾ ਹੈ।

ਹਾਲਾਂਕਿ ਹਵਾ ਦੀ ਸਥਿਤੀ ਅਤੇ ਦਿਸ਼ਾ ਵਿੱਚ ਤਬਦੀਲੀ ਕਾਰਨ ਬੁੱਧਵਾਰ ਨੂੰ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਸੁਧਾਰ ਹੋਇਆ ਸੀ। ਹਵਾ ਗੰਭੀਰ ਸ਼੍ਰੇਣੀ ਤੋਂ ਨਿਕਲ ਕੇ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਚਲੀ ਗਈ ਸੀ। ਮਾਮੂਲੀ ਸੁਧਾਰ ਦੇ ਬਾਵਜੂਦ, ਸਾਹ ਘੁਟਣਾ, ਅੱਖਾਂ ਵਿੱਚ ਜਲਣ ਅਤੇ ਸਾਹ ਲੈਣ ਵਿੱਚ ਲੋਕਾਂ ਤਕਲੀਫ਼ ਆ ਰਹੀ ਹੈ |

ਏਅਰ ਸਟੈਂਡਰਡ ਏਜੰਸੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਹਵਾ ਦੀ ਗੁਣਵੱਤਾ ਘੱਟ ਤੋਂ ਬਹੁਤ ਖਰਾਬ ਸ਼੍ਰੇਣੀ ਵਿੱਚ ਰਹੇਗੀ। ਹਾਲਾਂਕਿ, ਅੱਜ ਦਾ AQI ਕੱਲ੍ਹ ਨਾਲੋਂ ਥੋੜ੍ਹਾ ਘੱਟ ਸੀ। ਅੱਜ ਸਵੇਰ ਦਾ AQI 346 ਦਰਜ ਕੀਤਾ ਗਿਆ ਹੈ। ਪਰ ਬਾਅਦ ਵਿੱਚ ਇਸ ਦਾ ਪੱਧਰ ਹੋਰ ਵਧ ਗਿਆ। ਸਵੇਰੇ, ਨੋਇਡਾ ਦਾ AQI 393 ਸੀ, ਅਤੇ ਗੁਰੂਗ੍ਰਾਮ ਦਾ 318 ਸੀ।

Scroll to Top