Tata Steel Masters

Tata Steel Masters: ਵਿਦਿਤ ਸੰਤੋਸ਼ ਗੁਜਰਾਤੀ ਨੇ ਨਿਲਸ ਗ੍ਰੈਂਡੇਲਿਅਸ ਨੂੰ ਹਰਾਇਆ

ਚੰਡੀਗੜ੍ਹ 24 ਜਨਵਰੀ 2022: ਭਾਰਤੀ ਗ੍ਰੈਂਡਮਾਸਟਰ ਵਿਦਿਤ ਸੰਤੋਸ਼ (Vidit Santosh) ਗੁਜਰਾਤੀ ਨੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ (Tata Steel Masters)ਦੇ ਅੱਠਵੇਂ ਦੌਰ ‘ਚ ਨਿਲਸ ਗ੍ਰੈਂਡੇਲਿਅਸ ਨੂੰ ਹਰਾਉਣ ਲਈ ਹਾਰ ਤੋਂ ਬਾਅਦ ਵਾਪਸੀ ਕੀਤੀ, ਜਦੋਂ ਕਿ ਆਰ ਪ੍ਰਗਿਆਨੰਦਦਾ ਨੂੰ ਸ਼ਖਰਿਯਾਰ ਮਾਮੇਦਯਾਰੋਵ ਨੇ ਹਰਾਇਆ। ਅਜ਼ਰਬਾਈਜਾਨ ਦੇ ਮਾਮੇਦਯਾਰੋਵ ਹੁਣ ਵਿਸ਼ਵ ਦੇ ਨੰਬਰ ਇੱਕ ਮੈਗਨਸ ਕਾਰਲਸਨ ਦੇ ਨਾਲ ਸੂਚੀ ‘ਚ ਸਿਖਰ ‘ਤੇ ਹਨ। 16 ਸਾਲਾ ਪ੍ਰਗਿਆਨੰਦ ਅੱਠ ਗੇੜਾਂ ਤੋਂ ਬਾਅਦ ਸਿਰਫ਼ ਢਾਈ ਅੰਕ ਹੀ ਬਣਾ ਸਕਿਆ।

ਵਿਦਿਤ ਸੰਤੋਸ਼ (Vidit Santosh) ਅਤੇ ਨੀਦਰਲੈਂਡ ਦੇ ਅਨੀਸ਼ ਗਿਰੀ ਪੰਜ ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਦੋਵੇਂ ਕਾਰਲਸਨ ਅਤੇ ਮਾਮੇਦਯਾਰੋਵ ਤੋਂ ਅੱਧੇ ਅੰਕ ਪਿੱਛੇ ਹਨ। ਕਾਰਲਸਨ ਨੇ ਸੈਮ ਸ਼ੈਂਕਲੈਂਡ ਨਾਲ ਡਰਾਅ ਖੇਡਿਆ। ਚੈਲੇਂਜਰਜ਼ ਵਰਗ ‘ਚ ਭਾਰਤ ਦੇ ਗ੍ਰੈਂਡਮਾਸਟਰ ਅਰਜੁਨ ਅਰਿਗੇਸੀ ਨੇ ਡੈਨਮਾਰਕ ਦੇ ਜੋਨਾਸ ਬੁਹਾਲ ਬੇਰੇ ਨੂੰ ਹਰਾ ਕੇ ਲੀਡ ਹਾਸਲ ਕੀਤੀ। ਸੂਰਿਆਸ਼ੇਖਰ ਗਾਂਗੁਲੀ ਅੱਠਵੇਂ ਦੌਰ ‘ਚ ਹਾਰ ਕੇ ਨੌਵੇਂ ਸਥਾਨ ‘ਤੇ ਖਿਸਕ ਗਏ ਹਨ।

Scroll to Top