ਚੰਡੀਗੜ੍ਹ 29 ਦਸੰਬਰ 2022: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (International Cricket Council) ਨੇ 2022 ਦੇ ਸਾਲਾਨਾ ਪੁਰਸਕਾਰ ਲਈ ਖਿਡਾਰੀਆਂ ਦੇ ਨਾਂ ਸ਼ਾਰਟਲਿਸਟ ਕੀਤੇ ਹਨ। ਭਾਰਤ ਦੇ ਧਾਕੜ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਨੂੰ ਟੀ-20 ‘ਚ ਚੁਣਿਆ ਗਿਆ ਹੈ। ਉਸ ਤੋਂ ਇਲਾਵਾ ਤਿੰਨ ਹੋਰ ਖਿਡਾਰੀਆਂ ਨੂੰ ਵੀ ਸ਼ਾਰਟਲਿਸਟ ਕੀਤਾ ਗਿਆ ਹੈ। ਇੱਕ ਵੀ ਭਾਰਤੀ ਖਿਡਾਰੀ ਨੂੰ ਵਨਡੇ ਵਿੱਚ ਜਗ੍ਹਾ ਨਹੀਂ ਮਿਲੀ ਹੈ। ਦੋਵਾਂ ਫਾਰਮੈਟਾਂ ਵਿੱਚ ਪਾਕਿਸਤਾਨ ਦਾ ਇੱਕ-ਇੱਕ ਖਿਡਾਰੀ ਹੈ।
ਸੂਰਿਆਕੁਮਾਰ ਯਾਦਵ (Suryakumar Yadav) ਤੋਂ ਇਲਾਵਾ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ, ਇੰਗਲੈਂਡ ਦੇ ਸੈਮ ਕਰਨ ਅਤੇ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਨੂੰ ਪਲੇਅਰ ਆਫ ਦਿ ਈਅਰ ਐਵਾਰਡ (Player of the Year award) ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਨਾਲ ਆਸਟਰੇਲੀਆ ਦੇ ਐਡਮ ਜੈਂਪਾ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਵੈਸਟਇੰਡੀਜ਼ ਦੇ ਸ਼ਾਈ ਹੋਪ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ। ਸਿਕੰਦਰ ਰਜ਼ਾ ਇਕਲੌਤਾ ਖਿਡਾਰੀ ਹੈ ਜਿਸ ਨੂੰ ਦੋਵਾਂ ਫਾਰਮੈਟਾਂ ਵਿਚ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ
ਸੂਰਿਆਕੁਮਾਰ ਨੇ 2022 ‘ਚ 31 ਟੀ-20 ਮੈਚਾਂ ‘ਚ 1164 ਦੌੜਾਂ ਬਣਾਈਆਂ ਹਨ । ਇਹ ਉਸ ਲਈ ਬਹੁਤ ਵਧੀਆ ਸਾਲ ਰਿਹਾ ਹੈ। ਉਹ ਇੱਕ ਸਾਲ ਵਿੱਚ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਉਹ ਇਸ ਸਾਲ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਯਾਦਵ ਦਾ ਸਟ੍ਰਾਈਕ ਰੇਟ 187.43 ਰਿਹਾ। ਸੂਰਿਆਕੁਮਾਰ ਨੇ ਇਸ ਸਾਲ ਸਭ ਤੋਂ ਵੱਧ 68 ਛੱਕੇ ਵੀ ਲਗਾਏ ਹਨ । ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਅਤੇ ਨੌਂ ਅਰਧ ਸੈਂਕੜੇ ਜੜੇ ਹਨ ।