Supreme Court

ਕੋਰੋਨਾ ਦੇ ਮੱਦੇਨਜਰ ਸੁਪਰੀਮ ਕੋਰਟ ਵੱਲੋਂ ਛੋਟੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੇ ਆਦੇਸ਼

ਚੰਡੀਗੜ੍ਹ 26 ਅਪ੍ਰੈਲ 2022: ਦੇਸ਼ ‘ਚ ਕੋਰੋਨਾ (Corona)  ਦੇ ਮਾਮਲਿਆਂ ‘ਚ ਇਕ ਵਾਰ ਫਿਰ ਵਾਧਾ ਹੋ ਰਿਹਾ ਹੈ |ਇਸ ਦੌਰਾਨ ਦੇਸ਼ ਭਰ ‘ਚ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਹੈ | ਇਸਦੇ ਚਲਦੇ ਸੁਪਰੀਮ ਕੋਰਟ (Supreme Court ) ਨੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਮਾਪਿਆਂ ਨੂੰ ਸਲਾਹ ਦਿੱਤੀ ਹੈ।

ਜਿਕਰਯੋਗ ਹੈ ਕਿ ਅਦਾਲਤ ਕੇਂਦਰੀ ਵਿਦਿਆਲਿਆ ਵਿੱਚ ਪਹਿਲੀ ਕਲਾਸ ਵਿੱਚ ਦਾਖਲੇ ਲਈ 6 ਸਾਲ ਦੀ ਘੱਟੋ ਘੱਟ ਉਮਰ ਦੇ ਮਾਪਦੰਡ ਨੂੰ ਚੁਣੌਤੀ ਦੇਣ ਵਾਲੇ ਮਾਪਿਆਂ ਦੀ ਇੱਕ ਅਪੀਲ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕੋਰੋਨਾ ਕਹਿਰ ਵਿਚਕਾਰ ਬੱਚਿਆਂ ਦੇ ਘੱਟ ਉਮਰ ‘ਚ ਸਕੂਲ ਜਾਣ ਦੇ ਮੁੱਦੇ ‘ਤੇ ਨੋਟਿਸ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ, ਬੱਚਿਆਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਦੇ ਹਿੱਤ ਵਿੱਚ ਬਹੁਤ ਛੋਟੀ ਉਮਰ ਵਿੱਚ ਸਕੂਲਾਂ ਵਿੱਚ ਨਹੀਂ ਭੇਜਿਆ ਜਾਣਾ ਚਾਹੀਦਾ ਹੈ।

Scroll to Top