Kotakpura shooting case

ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ‘ਚ ਸਿਟ ਵੱਲੋਂ ਤਲਬ ਕਰਨ ‘ਤੇ ਗੋਲੀਕਾਂਡ ਪੀੜਤਾਂ ਨੇ ਕਹੀ ਵੱਡੀ ਗੱਲ

ਚੰਡੀਗੜ੍ਹ 25 ਅਗਸਤ 2022: 2015 ‘ਚ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ (Kotakpura shooting case) ਨੂੰ ਸੱਤ ਸਾਲ ਤੋਂ ਵੀ ਉੱਪਰ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ, ਪਰ ਪੀੜਤ ਪਰਿਵਾਰਾਂ ਅਤੇ ਸੰਗਤਾਂ ਅਨੁਸਾਰ ਅਜੇ ਤੱਕ ਵੀ ਇਨਸਾਫ਼ ਨਹੀਂ ਮਿਲਿਆ | ਜਿਸ ਵਿੱਚ ਅਲੱਗ ਅਲੱਗ ਸਰਕਾਰਾਂ ਦੇ ਸਮੇਂ ਵਿੱਚ ਵਿਸ਼ੇਸ਼ ਜਾਂਚ ਟੀਮਾਂ ਆਪਣੀ ਜਾਂਚ ਵਿਚ ਲਗਾਤਾਰ ਕਈ ਲੋਕਾਂ ਨੂੰ ਸ਼ਾਮਲ ਕਰ ਚੁੱਕੀਆ ਹਨ|

ਉੱਥੇ ਹੀ ਇੱਕ ਵਾਰ ਫੇਰ ਉਸ ਸਮੇਂ ਦੇ ਅਕਾਲੀ ਸਰਕਾਰ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਤਲਬ ਕੀਤਾ ਹੈ ਅਤੇ ਜਾਣਕਾਰੀ ਅਨੁਸਾਰ 30 ਅਗਸਤ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ | ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਪਹਿਲੀ ਐਸ ਆਈ ਟੀ ਪੁੱਛਗਿੱਛ ਕਰ ਚੁੱਕੀ ਹੈ।

ਜਿਸ ਦੇ ਸੰਬੰਧ ਵਿਚ ਸੁਖਰਾਜ ਸਿੰਘ ਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਬਿੱਟੂ ਸਰਾਵਾਂ ਦੇ ਪਿਤਾ ਸਾਧੂ ਸਿੰਘ ਜਿਨ੍ਹਾਂ ਵੱਲੋਂ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ ਲਈ ਪਿਛਲੇ ਕਾਫੀ ਸਮੇਂ ਤੋਂ ਜੋ ਮੋਰਚਾ ਲਗਾਇਆ ਹੋਇਆ ਹੈ | ਜਿਨ੍ਹਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਟ ਵਲੋਂ ਤਲਬ ਕਰਨ ਦੀ ਸ਼ਲਾਘਾ ਤਾਂ ਕੀਤੀ, ਪਰ ਇਨਸਾਫ ਦੀ ਕੋਈ ਵੀ ਉਮੀਦ ਨਾਂ ਪੂਰੀ ਹੋਣ ਦੀ ਗੱਲ ਵੀ ਕਹੀ ਨਾਲ ਉਨ੍ਹਾਂ ਵਲੋਂ ਸਰਕਾਰ ਨੂੰ ਜੋ ਅਲਟੀਮੇਟ ਦੇਣ ਲਈ 1 ਸਤੰਬਰ ਨੂੰ ਪ੍ਰਕਾਸ਼ ਦਿਹਾੜੇ ਤੇ ਬਹਿਬਲ ਕਲਾਂ ‘ਚ ਭਾਰੀ ਇਕੱਠ ਰੱਖਿਆ ਹੋਇਆ ਹੈ | ਜਿੱਥੇ ਸਿੱਖ ਸੰਗਤਾਂ ਲਗਾਤਾਰ ਇਸ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ ਦੀ ਉਡੀਕ ਵਿਚ ਸੰਘਰਸ਼ ਕਰ ਰਹੀਆ ਹਨ।

ਇਸ ਸਮੇਂ ਗੁਰਜੀਤ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਿਟ ਨੇ ਤਲਬ ਕੀਤਾ ਹੈ ਬਹੁਤ ਚੰਗੀ ਗੱਲ ਹੈ ਜੇਕਰ ਪੁੱਛਗਿੱਛ ਕਰਨ ਬਾਕੀ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਨਿਕਲਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ | ਸਾਨੂੰ ਆਸ ਹੈ ਅਸੀਂ ਆਸ ‘ਤੇ ਹੀ ਜਿਊਂਦੇ ਹਾਂ |

ਇਸਦੇ ਨਾਲ ਹੀ ਸਰਕਾਰ ਵਲੋਂ ਸਮਾਂ ਮੰਗੇ ਜਾਣ ਦੇ ਜਵਾਬ ‘ਤੇ ਉਨ੍ਹਾਂ ਕਿਹਾ ਕਿ ਇਹ ਤਾਂ ਸੰਗਤ ਦੀ ਮਰਜ਼ੀ ਨਾਲ ਹੈ ਕਿ ਸਮਾਂ ਦੇਣਾ ਹੈ ਜਾਂ ਨਹੀਂ ਉਨ੍ਹਾਂ ਕਿਹਾ ਕਿ ਪਰ ਇਸ ਦੇ ਉਲਟ ਸਰਕਾਰ ਵੱਲੋਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਗੱਲਬਾਤ ਕਰਨ ਨਹੀਂ ਆਉਂਦਾ | ਹਰ ਵਾਰ ਇਸ ਤਰ੍ਹਾਂ ਸਮਾਂ ਨਹੀਂ ਮਿਲਦਾ ਜਿਸ ਤਰਾਂ ਕਿਸੇ ਐਮ.ਐਲ.ਏ ਨੂੰ ਭੇਜ ਦਿੰਦੇ ਹਨ ਜਾਂ ਕਦੀ ਕਿਸੇ ਵਕੀਲ ਨੂੰ ਭੇਜ ਦਿੰਦੇ ਹਨ|

ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ ਇੱਥੇ ਜਦੋਂ ਵੀ ਆਉਂਦੇ ਹਨ ਉਹ ਆਖਦੇ ਹਨ ਕਿ ਮੇਰੇ ਹੱਥ ਵੱਸ ਕੁਝ ਨਹੀਂ ਹੈ | ਮੈਂ ਤਾਂ ਇੱਕ ਸਿੱਖ ਦੇ ਤੌਰ ‘ਤੇ ਤੁਹਾਡੇ ਵਿੱਚ ਹਾਜ਼ਰੀ ਲਵਾਉਣ ਲਈ ਆਇਆ ਹਾਂ | ਜੋ ਮੰਤਰੀ ਆਇਆ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਏਥੇ ਬੇਅਦਬੀ ਹੋਈ ਸੀ | ਉਨ੍ਹਾਂ ਕਿਹਾ ਕਿ ਕਈ ਮੰਤਰੀ ਆਉਂਦੇ ਹਨ ਪਰ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਬਾਰੇ ਜਾਣਕਾਰੀ ਨਹੀਂ ਹੈ, ਕਿਹੜਾ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਨਾ ਹੀ ਇਹ ਬੰਦਿਆਂ ਦਾ ਕੋਈ ਭਰੋਸਾ ਹੈ ਅਤੇ ਨਾ ਹੀ ਇਹ ਬੰਦੇ ਇਸ ਕੰਮ ਦੀ ਕਾਬਲੀਅਤ ਰੱਖਦੇ ਹਨ |

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਦੇ ਮੰਤਰੀ ਹਰਪਾਲ ਚੀਮਾ ਜਾਂ ਹੋਰ ਮੰਤਰੀ ਉਨ੍ਹਾਂ ਦੇ ਘਰ ਮਹੀਨੇ ਵਾਰ ਆ ਕੇ ਬੈਠਦੇ ਸਨ ਕਹਿੰਦੇ ਸਨ ਕਿ ਅਸੀਂ ਤੁਹਾਨੂੰ ਇੰਨਸਾਫ ਦੇਵਾਂਗੇ ਹੁਣ ਉਹ ਫੋਨ ਵੀ ਨਹੀਂ ਸੁਣਦੇ ਉਹ ਆ ਕੇ ਗੱਲਬਾਤ ਕਰਨ ਕਿਸੇ ਹੋਰ ਮੰਤਰੀ ਨੂੰ ਭੇਜਣ ਦਾ ਕੋਈ ਫ਼ਾਇਦਾ ਨਹੀਂ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਾਨੂੰ ਕੋਈ ਯਕੀਨ ਨਹੀਂ ਹੈ ਜੋ ਇਹ ਕਰ ਰਹੇ ਹਨ ਸਾਨੂੰ ਉਦੋਂ ਯਕੀਨ ਆਊਗਾ ਜਦੋਂ ਕੋਈ ਨਤੀਜਾ ਆਊ ਪੁੱਛਗਿੱਛ ਪਹਿਲਾਂ ਵੀ ਹੋ ਚੁੱਕੀਆਂ ਇਨਵੈਸਟੀਗੇਸ਼ਨਾਂ ਖਾਰਜ ਹੁੰਦੀਆਂ ਵੀ ਵੇਖੀਆਂ ਅਤੇ ਪੁੱਛਗਿੱਛ ਹੁੰਦੀਆਂ ਵੀ ਦੇਖੀਆਂ ਹਨ |

ਜੋ ਸਿਟ ਦੇ ਮੁਖੀ ਹਨ ਉਹ ਬਦਲਦੇ ਵੀ ਦੇਖੇ ਹਨ, ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਓਨਾ ਚਿਰ ਇਸ ਨੂੰ ਖਾਨਾਪੂਰਤੀ ਹੀ ਸਮਝਿਆ ਜਾਵੇਗਾ | ਉਨ੍ਹਾਂ ਟਾਈਮ ਕੋਈ ਪ੍ਰਤੀਕਰਮ ਦੇਣਾ ਨਹੀਂ ਬਣਦਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜੋ ਅਮਰੀਕ ਸਿੰਘ ਅਜਨਾਲਾ ਵੱਲੋਂ ਗੱਲ ਕਹੀ ਗਈ ਹੈ ਉਸ ਨਾਲ ਉਨ੍ਹਾਂ ਨੂੰ ਦੁੱਖ ਹੈ ਕਿ ਸਾਡੇ ਆਗੂ ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹਨ |

ਉਨ੍ਹਾਂ ਕਿਹਾ ਕਿ ਇਕ ਦੂਜੇ ਦੇ ਖ਼ਿਲਾਫ਼ ਬੋਲਣ ਨਾਲੋਂ ਚੰਗਾ ਹੈ ਕਿ ਅਸੀਂ ਇਕੱਠੇ ਹੋ ਕੇ ਇਕ ਸੰਘਰਸ਼ ਉਲੀਕ ਕੇ ਚੱਲੀਏ ਅਤੇ ਇਕ ਸੰਘਰਸ਼ ਉਲੀਕੀਏ ਜੋ ਸੰਗਤਾਂ ਚਾਹੁੰਦੀਆਂ ਹਨ, ਨਾ ਕਿ ਇੱਕ ਦੂਜੇ ਦਾ ਵਿਰੋਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਕੋਈ ਨਿੱਜੀ ਮੋਰਚਾ ਨਹੀਂ, ਇਕ ਪੰਥ ਦਾ ਕੰਮ ਹੈ |

ਉਨ੍ਹਾਂ ਕਿਹਾ ਕਿ ਗੁਰੂ ਤੋਂ ਵੱਡਾ ਸਾਡੇ ਲਈ ਕੁਝ ਵੀ ਨਹੀਂ ਹੈ ਜੋ ਲੋਕ ਇਹ ਸਵਾਲ ਕਰਦੇ ਹਨ ਕਿ ਅਗਲੀ ਤਾਰੀਖ਼ ਦੇ ਦਿੰਦੇ ਹਨ ਉਹ ਇਕ ਘੰਟਾ ਸਾਡੇ ਨਾਲ ਆ ਕੇ ਬੈਠ ਜਾਣ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੋਰਚੇ ਵਿੱਚੋਂ ਕੀ ਨਿਕਲਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕ ਦੋ ਦਿਨਾਂ ਵਿਚ ਕੋਈ ਪ੍ਰੋਗਰਾਮ ਉਲੀਕ ਦਿੰਦੇ ਹਾਂ ਜੇਕਰ ਸਾਡੇ ਵਿਰੋਧ ‘ਚ ਕੋਈ ਜਥੇਬੰਦੀ ਖੜ੍ਹੀ ਹੋ ਕੇ ਇਹ ਗੱਲ ਬੋਲ ਦਿੰਦੀ ਹੈ ਕਿ ਸਾਨੂੰ ਇਹ ਪ੍ਰੋਗਰਾਮ ਮਨਜ਼ੂਰ ਨਹੀਂ ਹੈ, ਤਾਂ ਉਹ ਸਟੇਟ ਦੇ ਹੱਕ ‘ਚ ਭੁਗਤ ਰਹੇ ਹਨ ਜਾਂ ਵਿਰੋਧ ‘ਚ ਭੁਗਤ ਰਹੇ ਹਨ |

ਉਨ੍ਹਾਂ ਕਿਹਾ ਕਿ ਤੁਸੀਂ ਸਟੇਟ ਦੇ ਵਿਰੋਧ ‘ਚ ਭੁਗਤਣ ਲਈ ਕੋਈ ਐਲਾਨ ਕਰੋ ਜਿਵੇਂ ਦਾ ਪ੍ਰੋਗਰਾਮ ਚਾਹੀਦਾ ਸੰਗਤ ਦੇ ਨਾਲ ਸਲਾਹ ਮਸ਼ਵਰਾ ਕਰਕੇ ਪ੍ਰੋਗਰਾਮ ਜਿਹੜਾ ਸੰਗਤ ਦੇ ਸਨਮੁੱਖ ਰੱਖਾਂਗੇ ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਣੇ ਇਸ ਦਾ ਵਿਰੋਧ ਕਰਨ | ਉਨ੍ਹਾਂ ਕਿਹਾ ਸੀ ਅਸੀਂ ਸਾਰੇ ਸਿੱਖ ਹਾਂ ਅਤੇ ਸਾਨੂੰ ਸਾਰਿਆਂ ਨੂੰ ਇਸ ਗੁਰੂ ਦੀ ਬੇਅਦਬੀ ਤੇ ਇਕੱਠੇ ਹੋਣ ਦੀ ਲੋੜ ਹੈ ਅਤੇ ਵੱਡੇ ਪ੍ਰੋਗਰਾਮ ਕਰਨ ਦੀ ਲੋੜ ਹੈ

Scroll to Top