Sri Lanka

Sri Lanka crisis: ਸ਼੍ਰੀਲੰਕਾ ਦੀ ਸੰਸਦ ਭਲਕੇ ਕਰੇਗੀ ਨਵੇਂ ਰਾਸ਼ਟਰਪਤੀ ਦਾ ਚੋਣ

ਚੰਡੀਗੜ੍ਹ 19 ਜੁਲਾਈ 2022: ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ (Sri Lanka) ਨੂੰ ਕੱਲ੍ਹ ਨਵਾਂ ਰਾਸ਼ਟਰਪਤੀ ਮਿਲੇਗਾ | ਇਸ ਚੋਣ ਵਿੱਚ ਕਾਰਜਵਾਹਕ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਰਾਹ ਹੁਣ ਆਸਾਨ ਨਹੀਂ | ਪਰ ਸਜਿਤ ਪ੍ਰੇਮਦਾਸਾ ਨੇ ਰਾਸ਼ਟਰਪਤੀ ਪਦ ਦੀ ਦੌੜ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ । ਆਪਣੀ ਜਗ੍ਹਾਂ ਸੱਤਾਧਾਰੀ ਐਸਐਲਪੀਪੀ ਦੇ ਸੰਸਦ ਡਲਾਸ ਅਲਾਹੱਪੇਰੁਮਾ ਨਾਮ ਦਾ ਪ੍ਰਸਤਾਵ ਦਿੱਤਾ ਹੈ ।

ਸ਼੍ਰੀਲੰਕਾ (Sri Lanka) ਦੀ ਸੰਸਦ ਬੁੱਧਵਾਰ ਨੂੰ ਨਵੇਂ ਰਾਸ਼ਟਰਪਤੀ ਦਾ ਚੋਣ ਕਰੇਗੀ। ਮੰਗਲਵਾਰ ਨੂੰ ਇਸ ਪਦ ਲਈ ਉਮੀਦਵਾਰਾਂ ਨੂੰ ਚੁਣਿਆ ਗਿਆ ਹੈ। ਸਜਿਤ ਪ੍ਰੇਮਦਾਸਾ ਨੇ ਸਭ ਤੋਂ ਪਹਿਲਾਂ ਚੋਣ ਲੜਨ ਦਾ ਏਲਾਨ ਕੀਤਾ ਸੀ। ਪਰ ਸੋਮਵਾਰ ਨੂੰ ਨਵੇਂ ਸਮੀਕਰਨ ਦੇ ਅਧੀਨ ਉਹ ਖੁਦ ਨੂੰ ਚੋਣ ਤੋਂ ਵੱਖ ਕਰ ਲੈਂਦੇ ਹਨ। ਪ੍ਰੇਮਦਾਸਾ ਅਲਾਹੱਪੇਰੁਮਾ ਨੂੰ ਸਮਰਥਨ ਕਰ ਰਹੇ ਹਨ। ਦੂਜੇ ਪਾਸੇ ਪੇਰਾਮੁਨਾ ਨੇਤਾ ਕੇ ਅਰੁਣਾ ਕੁਮਾਰਾ ਦਿਸਾਕਯੇ ਨੇ ਵੀ ਰਾਸ਼ਟਰਪਤੀ ਪਦ ਲਈ ਪਰਚਾ ਭਰਿਆ ਹੈ। ਪਰ ਮੁੱਖ ਮੁਕਾਬਲਾ ਵਿਕਰਮਸਿੰਘੇ ਅਤੇ ਅਲਾਹਾਪਪੇਰੁਮਾ ਦੇ ਵਿਚਕਾਰ ਹੀ ਹੋਵੇਗਾ।

Scroll to Top