ਬਿਆਸ 24 ਫਰਵਰੀ 2022 : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ 2 ਸਾਲ ਬਾਅਦ ਸਤਿਸੰਗ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਜੰਮੂ ਸਥਿਤ ਵੱਡੇ ਸੈਂਟਰ ਤੋਂ ਕਰਨਗੇ। ਡੇਰੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਜੰਮੂ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋ (Baba gurinder singh dhillo) ਜੀ 12 ਤੇ 13 ਮਾਰਚ ਨੂੰ ਸਤਿਸੰਗ ਕਰਨਗੇ ਪਰ ਉਥੇ ਨਾਮ ਦਾਨ ਦਾ ਪ੍ਰੋਗਰਾਮ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਡੇਰਾ ਬਿਆਸ (Dera Beas)ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਪਿਛਲੇ 2 ਸਾਲਾਂ ਤੋਂ ਰੱਦ ਚੱਲ ਰਹੇ ਸਨ। ਬੀਤੇ ਸਮੇਂ ਵਿਚ ਇਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਵਧਣ ਕਾਰਨ ਡੇਰਾ ਬਿਆਸ (Dera Beas) ਨੇ ਜੰਮੂ, ਦਿੱਲੀ, ਸਹਾਰਨਪੁਰ ਵਿਚ ਹੋਣ ਵਾਲੇ ਨਿਰਧਾਰਿਤ ਸਤਿਸੰਗਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਸਥਿਤੀ ਕੰਟਰੋਲ ਵਿਚ ਹੋਣ ਕਾਰਨ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਨੇ ਫਿਰ ਤੋਂ ਸਤਿਸੰਗ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਬਾਅਦ ਹੁਣ ਬਿਆਸ ਵਿਚ ਵੀ ਸਤਿਸੰਗ ਸ਼ੁਰੂ ਹੋ ਜਾਣਗੇ।