ਐੱਸ ਪੀ ਕਰਨਵੀਰ ਸਿੰਘ

ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ ਐੱਸ ਪੀ ਕਰਨਵੀਰ ਸਿੰਘ ਫਰਾਰ, ASI ਦਵਿੰਦਰ ਸਿੰਘ ਗ੍ਰਿਫਤਾਰ

ਚੰਡੀਗੜ੍ਹ 10 ਮਈ 2022: ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਮੁਹਿੰਮ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ । ਅੱਜ ਸੰਗਰੂਰ ਪੁਲਸ ਨੇ ਇਕ ਐੱਸ.ਪੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਜਿਕਰਯੋਗ ਹੈ ਕਿ ਥਾਣਾ ਸਿਟੀ-1 ਸੰਗਰੂਰ ਵਿਖੇ ਇੱਕ ਪੀ.ਪੀ.ਐੱਸ ਅਧਿਕਾਰੀ ਕਰਨਵੀਰ ਸਿੰਘ ਐੱਸ.ਪੀ ਖ਼ਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਐੱਸ.ਪੀ ਰੈਂਕ ’ਤੇ ਤਾਇਨਾਤ ਕਰਨਵੀਰ ਸਿੰਘ ਪੀ.ਪੀ.ਐੱਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਪਰ ਉਸ ਦੇ ਰੀਡਰ ਏ.ਐੱਸ.ਆਈ ਦਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਪਾਤ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਇਲਾਕੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਲੜਕੀ ਦੁਆਰਾ ਆਪਣੇ ਆਪ ਨੂੰ ਅੱਗ ਲਗਾ ਕੇ ਜ਼ਿੰਦਾ ਸਾੜ ਲਿਆ ਸੀ, ਦੱਸਿਆ ਜਾ ਰਿਹਾ ਹੈ ਕਿ ਉਸ ਮਾਮਲੇ ਵਿੱਚ ਇਹ ਰਿਸ਼ਵਤ ਲਈ ਗਈ ਸੀ। ਇਸ ਸਬੰਧੀ FIR ਨੰਬਰ 66 ਮਿਤੀ 09.5.2022 ਤਹਿਤ 7 ਭ੍ਰਿਸ਼ਟਾਚਾਰ ਰੋਕੂ ਐਕਟ 2018 ਥਾਣਾ ਸਿਟੀ-1 ਸੰਗਰੂਰ ਵਿਖੇ ਕਰਨਵੀਰ ਸਿੰਘ ਪੀ.ਪੀ.ਐਸ. (SP ਸੰਗਰੂਰ) ਵਿਰੁੱਧ ਉਸਦੇ ਰੀਡਰ ASI ਦਵਿੰਦਰ ਸਿੰਘ ਰਾਹੀਂ 3 ਲੱਖ ਰੁਪਏ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਏ.ਐੱਸ.ਆਈ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜਦਕਿ ਐੱਸ.ਪੀ ਕਰਨਵੀਰ ਫਰਾਰ ਦੱਸਿਆ ਜਾ ਰਿਹਾ ਹੈ।

 

Scroll to Top