Natela Dzalamidze

ਰੂਸ ਦੀ ਮਹਿਲਾ ਟੈਨਿਸ ਖਿਡਾਰਨ ਨੇ ਵਿੰਬਲਡਨ ‘ਚ ਖੇਡਣ ਲਈ ਬਦਲੀ ਨਾਗਰਿਕਤਾ

ਚੰਡੀਗੜ੍ਹ 20 ਜੂਨ 2022: ਰੂਸੀ ਮੂਲ ਦੀ ਮਹਿਲਾ ਟੈਨਿਸ ਖਿਡਾਰਨ ਨਟੇਲਾ ਗੇਲਮੀਡਜ਼ੇ (Natela Dzalamidze) ਨੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਵਿੱਚ ਖੇਡਣ ਲਈ ਆਪਣੀ ਨਾਗਰਿਕਤਾ ਬਦਲ ਲਈ ਹੈ। ਉਹ ਹੁਣ 27 ਜੂਨ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਜਾਰਜੀਆ ਦੀ ਨਾਗਰਿਕ ਵਜੋਂ ਗਰਾਸ ਕੋਰਟ ਵਿੱਚ ਉਤਰੇਗੀ।

29 ਸਾਲਾ ਮਹਿਲਾ ਡਬਲਜ਼ ਖਿਡਾਰਨ ਨਟੇਲਾ ਦਾ ਜਨਮ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੋਇਆ। ਰੂਸੀ ਖਿਡਾਰੀਆਂ ‘ਤੇ ਯੂਕਰੇਨ ‘ਤੇ ਹਮਲਾ ਕਰਨ ਲਈ ਵਿੰਬਲਡਨ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਡਬਲਜ਼ ‘ਚ 44ਵੇਂ ਸਥਾਨ ‘ਤੇ ਰਹਿਣ ਵਾਲੀ ਖਿਡਾਰਨ ਨੇ ਆਪਣੇ ਦੇਸ਼ ਦੀ ਨਾਗਰਿਕਤਾ ਛੱਡ ਕੇ ਜਾਰਜੀਆ ਦੀ ਨਾਗਰਿਕਤਾ ਲੈ ਲਈ ਹੈ।

Scroll to Top