ਚੰਡੀਗੜ੍ਹ 18 ਅਗਸਤ 2022: ਰਿਲਾਇੰਸ ਇੰਡਸਟਰੀਜ਼ ਦੀ 45ਵੀਂ AGM ਮੀਟਿੰਗ 29 ਅਗਸਤ 2022 ਨੂੰ ਹੋਣ ਜਾ ਰਹੀ ਹੈ । ਮੰਨਿਆ ਜਾ ਰਿਹਾ ਹੈ ਕਿ ਇਸ AGM ਮੀਟਿੰਗ ਵਿੱਚ ਕਈ ਵੱਡੇ ਫੈਸਲੇ ਹੋ ਸਕਦੇ ਹਨ | ਜਿਸ ਵਿੱਚ ਰਿਲਾਇੰਸ ਜਿਓ (Reliance JIO) ਦੇ ਆਈਪੀਓ ਤੋਂ ਲੈ ਕੇ ਰਿਲਾਇੰਸ ਰਿਟੇਲ ਦੇ ਆਈਪੀਓ ਘੋਸ਼ਣਾਵਾਂ ਤੱਕ ਸ਼ਾਮਲ ਹਨ।
ਇਸ ਮੀਟਿੰਗ ‘ਚ 5G ਮੋਬਾਈਲ ਸੇਵਾ ਦੀ ਸ਼ੁਰੂਆਤ ਦੀ ਤਾਰੀਖ਼ ਦਾ ਐਲਾਨ ਵੀ ਹੋ ਸਕਦਾ ਹੈ | 2019 ਦੀ AGM ਮੀਟਿੰਗ ਵਿੱਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਗਲੇ ਪੰਜ ਸਾਲਾਂ ਵਿੱਚ ਰਿਲਾਇੰਸ ਜੀਓ ਅਤੇ ਰਿਲਾਇੰਸ ਰਿਟੇਲ ਨੂੰ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕਰਨ ਦੀ ਗੱਲ ਕੀਤੀ ਸੀ।