ਐਸ.ਏ.ਐਸ ਨਗਰ 23 ਜਨਵਰੀ 2022: ਮੋਹਾਲੀ ਦੇ ਸਾਬਕਾ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਮੋਹਾਲੀ (Mohali) ਤੋਂ ਉਮੀਦਵਾਰ ਸ. ਕੁਲਵੰਤ ਸਿੰਘ (Kulwant Singh) ਨੇ ਕਿਹਾ ਕਿ 2 ਦਿਨਾਂ ਦੇ ਮੀਂਹ ਨੇ ਹੀ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ, ਕਿਉਂਕਿ ਹਰ ਪਿੰਡ ਵਿੱਚ ਪਾਣੀ ਭਰਿਆ ਪਿਆ ਹੈ ਤੇ ਲੋਕ ਨਰਕ ਵਰਗੀ ਜ਼ਿੰਦਗੀ ਭੋਗਣ ਨੂੰ ਮਜਬੂਰ ਹਨ। ਮੋਹਾਲੀ (Mohali) ਸ਼ਹਿਰ ਸਮੇਤ ਹਰ ਪਿੰਡ ਵਿੱਚ ਪਾਣੀ ਭਰਿਆ ਹੋਇਆ ਹੈ। ਸ. ਕੁਲਵੰਤ ਸਿੰਘ (Kulwant Singh) ਅੱਜ ਹਲਕਾ ਮੋਹਾਲੀ ਦੇ ਪਿੰਡ ਝਿਉਰਹੇੜੀ, ਨਡਿਆਲੀ, ਸਫੀਪੁਰ, ਰੁੜਕਾ, ਬਾਕਰਪੁਰ ਸਮੇਤ ਆਜ਼ਾਦ ਕਲੌਨੀ, ਅੰਬੇਡਕਰ ਕਲੌਨੀ, ਰਾਮਗੜ ਅਤੇ ਮਟੌਰ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਾਸੀਆਂ ਨੇ ਬਲਬੀਰ ਸਿੱਧੂ ਨੂੰ ਲਗਾਤਾਰ ਤਿੰਨ ਵਾਰ ਜਿਤਾਇਆ ਪਰ ਫਿਰ ਵੀ ਬਲਬੀਰ ਸਿੱਧੂ ਨੇ ਮੋਹਾਲੀ ਵਾਸਤੇ ਕੁਝ ਨਹੀਂ ਕੀਤਾ, ਸਗੋਂ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਸਿੱਧੂ ਨੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਬਲਬੀਰ ਸਿੱਧੂ ਵੋਟਾਂ ਮੰਗਣ ਆਉਣ ਤਾਂ ਮੋਹਾਲੀ ਸ਼ਹਿਰ ਸਮੇਤ ਹਰ ਹਲਕੇ ਦਾ ਹਰ ਪਿੰਡ ਵਾਸੀ ਸਿੱਧੂ ਨੂੰ ਸਵਾਲ ਕਰਕੇ ਪੁੱਛੇ ਕਿ ਉਨ੍ਹਾਂ ਨੇ ਪਿਛਲੇ 15 ਸਾਲਾਂ ਵਿੱਚ ਹਲਕੇ ਦਾ ਕੀ ਵਿਕਾਸ ਕੀਤਾ ਹੈ।
ਇਸ ਮੌਕੇ ਬਾਲ ਕਿਸ਼ਨ ਸਰਪੰਚ, ਮਨਜੀਤ ਸਿੰਘ, ਹਰਨੇਕ ਸਿੰਘ, ਨਰਾਤਾ ਸਿੰਘ, ਬਿੱਟੂ ਸ਼ਰਮਾ, ਗੁਰਨੈਬ ਸਿੰਘ, ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ ਗੁਰਨਾਮ ਸਿੰਘ, ਗੁਰਜੰਟ ਸਿੰਘ ਸਰਕਲ ਪ੍ਰਧਾਨ, ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਦਵਿੰਦਰ ਸਿੰਘ, ਰੋਸ਼ਨ ਖਾਨ, ਅਵਤਾਰ ਸਿੰਘ, ਰੁਪਿੰਦਰ ਸਿੰਘ, ਮਨੋਜ ਕੁਮਾਰ, ਕਰਮਜੀਤ ਸਿੰਘ, ਕਰਨੈਲ ਸਿੰਘ, ਮਨਮੋਹਨ ਸਿੰਘ ਨੰਬਰਦਾਰ, ਮਾਨ ਸਿੰਘ, ਅਜੈਬ ਸਿੰਘ, ਸੁਖਵਿੰਦਰ ਸਿੰਘ ਪੰਚ, ਸ਼ੇਰ ਸਿੰਘ, ਸੁਖਵਿੰਦਰ ਸਿੰਘ ਬਰਨਾਲਾ, ਜਰਨੈਲ ਸਿੰਘ, ਅਜੈਬ ਸਿੰਘ, ਦਮਨਦੀਪ ਔਜਲਾ, ਕੁਲਦੀਪ ਸਿੰਘ ਬੈਦਵਾਣ, ਗੁਰਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਸਾਹੀ, ਰਮੇਸ਼ ਕੁਮਾਰ, ਲਾਭ ਸਿੰਘ, ਲਵਲੀ ਬੈਂਸ ਅਤੇ ਜਰਨੈਲ ਸਿੰਘ ਰੁੜਕਾ ਤੋਂ ਇਲਾਵਾ ਹੋਰ ਵੀ ਅਨੇਕਾਂ ਸਖਸ਼ੀਅਤਾਂ ਹਾਜ਼ਰ ਸਨ।