ਚੰਡੀਗੜ੍ਹ 30 ਨਵੰਬਰ 2021: ਚੰਡੀਗੜ੍ਹ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਮੌਸਮ ਬਦਲ ਸਕਦਾ ਹੈ , ਇਸ ਦੌਰਾਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੌਸਮ ਪਹਿਲਾਂ ਨਾਲੋਂ ਵੀ ਠੰਡਾਂ ਹੋ ਸਕਦਾ ਹੈ | ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ 2-3 ਦਸੰਬਰ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।ਪੱਛਮੀ ਗੜਬੜ ਦੇ ਕਾਰਨ ਪੰਜਾਬ ਅਤੇ ਹਰਿਆਣਾ ‘ਤੇ ਚੱਕਰਵਾਤੀ ਹਵਾਵਾਂ ਦਾ ਖੇਤਰ ਬਣੇਗਾ, ਜਿਸ ਕਾਰਨ ਪੰਜਾਬ ਸਮੇਤ ਹਰਿਆਣਾ, ਦਿੱਲੀ ਅਤੇ ਉੱਤਰੀ ਰਾਜਸਥਾਨ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਸਵੇਰ ਦੇ ਸਮੇਂ ਹਲਕੀ ਧੁੰਦ ਨੇ ਤੇ ਰਾਤ ਨੂੰ ਪਾਰਾ ਘਟਣਾ ਇਸ ਗੱਲ ਦਾ ਸੰਕੇਤ ਹਨ ।ਮੀਂਹ ਪੇਂ ਨਾਲ ਪਾਰਾ ਹੇਠਾਂ ਡਿੱਗੇਗਾ ਤੇ ਦਿਨ-ਰਾਤ ਚਨ ਅੰਤਰ ਆਵੇਗਾ |
July 5, 2024 1:51 am