ਚੰਡੀਗੜ੍ਹ 07 ਦਸੰਬਰ 2021: ਜਿੱਥੇ ਇਕ ਪਾਸੇ ਪੰਜਾਬ ਦੇ ਵਿਧਾਨਸਭਾ ਚੋਣਾਂ (Punjab Assembly elections) ਨਜ਼ਦੀਕ ਆ ਰਹੇ ਹਨ | ਉੱਥੇ ਹੀ ਪੰਜਾਬ ਦੇ ਵਿਚ ਹੜਤਾਲਾਂ ਦਾ ਦੌਰ ਵੀ ਜਾਰੀ ਹੈ।ਪੰਜਾਬ ਰੋਡਵੇਜ਼ (Punjab Roadways) ਦੀ ਹੜਤਾਲ ਲਗਾਤਾਰ ਲੜੀਵਾਰ ਜਾਰੀ ਹੈ।ਜੇ ਗੱਲ ਕਰੀਏ ਰੂਪਨਗਰ ਦੀ ਤਾਂ ਰੂਪਨਗਰ ਦੇ ਵਿਚ ਵੀ ਹੜਤਾਲ ਦਾ ਅਸਰ ਦੇਖਿਆ ਜਾ ਸਕਦਾ ਹੈ | ਜਿੱਥੇ ਇਕ ਪਾਸੇ ਯਾਤਰੀ ਪਰੇਸ਼ਾਨ ਨਜ਼ਰ ਅਤੇ ਉੱਥੇ ਹੀ ਦੂਜੇ ਪਾਸੇ ਹੜਤਾਲ ਦੇ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਹੁੰਦੀ ਨਜ਼ਰ ਆਈ।ਇਸ ਮੌਕੇ ਉਤੇ ਹੜਤਾਲ ਕਰ ਰਹੇ ਰੋਡਵੇਜ਼ ਮੁਲਾਜਮਾਂ (Roadways employees)ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ | ਕਿ ਉਨ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ | ਪ੍ਰੰਤੂ ਉਨ੍ਹਾਂ ਵਲੋਂ ਇਸ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ | ਜਿਸ ਦੇ ਸਿਟੇ ਵਜੋਂ ਅੱਜ ਉਹਨਾਂ ਨੂੰ ਅਕ ਕੇ ਦੁਆਰਾ ਹੜਤਾਲ ਕਰਨੀ ਪਾਈ ।ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਲਗਾਤਾਰ ਜਾਰੀ ਰਹੇਗੀ ।
ਨਵੰਬਰ 23, 2024 2:39 ਪੂਃ ਦੁਃ