Punjab National Bank Scam

Punjab National Bank Scam: ਸੀਬੀਆਈ ਵਲੋਂ ਨੀਰਵ ਮੋਦੀ ਦੇ ਸਾਥੀ ਸੁਭਾਸ਼ ਸ਼ੰਕਰ ਨੂੰ ਮੁੰਬਈ ਲਿਆਂਦਾ

ਚੰਡੀਗੜ੍ਹ 12 ਅਪ੍ਰੈਲ 2022: ਪੰਜਾਬ ਨੈਸ਼ਨਲ ਬੈਂਕ (PNB) ਧੋਖਾਧੜੀ ਮਾਮਲੇ ਵਿੱਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਸੀਬੀਆਈ (CBI) ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਾਥੀ ਪਰਬ ਸੁਭਾਸ਼ ਸ਼ੰਕਰ ‘ਤੇ ਸ਼ਿਕੰਜਾ ਕੱਸਿਆ ਹੈ। ਸੀਬੀਆਈ ਨੇ ਸੁਭਾਸ਼ ਸ਼ੰਕਰ ਨੂੰ ਕਾਹਿਰਾ, ਮਿਸਰ ਤੋਂ ਮੁੰਬਈ ਲਿਆਂਦਾ ਹੈ। ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ ਹੈ।

ਨੀਰਵ ਮੋਦੀ ਦਾ ਸਾਥੀ ਹੈ ਸੁਭਾਸ਼ ਸ਼ੰਕਰ

ਇਸ ਮਾਮਲੇ ਨੂੰ ਲੈ ਕੇ ਸੀਬੀਆਈ (CBI) ਸੂਤਰਾਂ ਨੇ ਦੱਸਿਆ ਕਿ ਸੁਭਾਸ਼ ਸ਼ੰਕਰ ਨੀਰਵ ਮੋਦੀ ਦਾ ਕਰੀਬੀ ਸਹਿਯੋਗੀ ਹੈ। ਸੁਭਾਸ਼ ਸ਼ੰਕਰ ਨੂੰ 13,578 ਕਰੋੜ ਰੁਪਏ ਦੇ PNB ਘੁਟਾਲੇ ਦੇ ਸਿਲਸਿਲੇ ‘ਚ ਮੁੰਬਈ ਲਿਆਂਦਾ ਗਿਆ ਹੈ। ਸੁਭਾਸ਼ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਸੀਬੀਆਈ ਦੀ ਟੀਮ ਹੁਣ ਉਸ ਤੋਂ ਘੁਟਾਲੇ ਸਬੰਧੀ ਪੁੱਛਗਿੱਛ ਕਰੇਗੀ।

ਕੀ ਹੈ PNB ਘੁਟਾਲਾ ਮਾਮਲਾ?

ਨੀਰਵ ਮੋਦੀ ‘ਤੇ PNB ਨੂੰ ਲਗਭਗ 14 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੂਜੇ ਦੇਸ਼ਾਂ ਨੂੰ ਪੈਸੇ ਭੇਜਣ ਦਾ ਦੋਸ਼ ਹੈ। ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ 50 ਸਾਲਾ ਹੀਰਾ ਵਪਾਰੀ ਭਾਰਤ ਛੱਡ ਕੇ ਭੱਜ ਗਿਆ ਸੀ। ਇਸ ਤੋਂ ਬਾਅਦ ਮਾਰਚ 2019 ‘ਚ ਨੀਰਵ ਮੋਦੀ ਦੀ ਬ੍ਰਿਟੇਨ ‘ਚ ਗ੍ਰਿਫਤਾਰੀ ਹੋਈ ਸੀ। ਨੀਰਵ ਮੋਦੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤੀ ਏਜੰਸੀਆਂ ਵੱਲੋਂ ਦਾਇਰ ਪਟੀਸ਼ਨ ‘ਤੇ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਮੋਦੀ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ। ਨੀਰਵ ਮੋਦੀ ਨੇ ਮਾਨਸਿਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੱਤਾ ਹੈ।

Scroll to Top