The Punjab Government

ਪੰਜਾਬ ਸਰਕਾਰ ਨੇ ਸਿਆਸਤਦਾਨਾਂ ਦੀ ਜ਼ੈੱਡ ਤੇ ਵਾਈ ਪਲੱਸ ਸਕਿਉਰਿਟੀ ਲਈ ਵਾਪਸ

ਚੰਡੀਗੜ੍ਹ 11 ਮਈ 2022: ਪੰਜਾਬ ਸਰਕਾਰ (Punjab government) ਨੇ ਵੱਡਾ ਫੈਸਲਾ ਲੈਂਦਿਆਂ ਅੱਜ ਕਈ ਵੱਡੇ ਸਿਆਸੀ ਆਗੂਆਂ ਕੋਲੋਂ ਉਨ੍ਹਾਂ ਦੀ Z & Y+ ਸ਼੍ਰੇਣੀ ਸੁਰੱਖਿਆ ਵਾਪਸ ਲੈ ਲਈ ਗਈ ਹੈ | ਇਨ੍ਹਾਂ ਸਿਆਸੀ ਆਗੂਆਂ ਵਿੱਚ ਓਪੀ ਸੋਨੀ, ਵਿਜੇ ਇੰਦਰ ਸਿੰਗਲਾ, ਹਰਸਿਮਰਤ ਬਾਦਲ, ਸੁਨੀਲ ਝੱਖੜ, ਪਰਮਿੰਦਰ ਪਿੰਕੀ, ਰਜਿੰਦਰ ਕੌਰ ਭੱਠਲ, ਨਵਤੇਜ ਚੀਮਾ ਅਤੇ ਕੇਵਲ ਢਿੱਲੋਂ ਸ਼ਾਮਿਲ ਹਨ। ਇਹਨਾਂ ਸਾਰਿਆਂ ਕੋਲੋਂ ਵਾਧੂ ਪੁਲਿਸ ਸੁਰੱਖਿਆ ਅਤੇ ਸਰਕਾਰੀ ਗੱਡੀਆਂ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਸਦੇ ਨਾਲ ਹੀ ਨਾਲ ਹੀ ਕਈ ਹੋਰ ਸਾਬਕਾ ਮੰਤਰੀਆਂ ਦੀ ਸੁਰੱਖਿਆ ਘਟਾਈ ਗਈ ਹੈ। ਪੰਜਾਬ ਪੁਲਿਸ ਨੇ ਸੁਰੱਖਿਆ ’ਚ ਕਟੌਤੀ ਕਰਦਿਆਂ 127 ਪੁਲਿਸ ਮੁਲਾਜ਼ਮ ਅਤੇ 9 ਗੱਡੀਆਂ ਵਾਪਸ ਲਈਆਂ ਹਨ। ਜਦੋਂਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।

Punjab Government

Scroll to Top