Punjab Election Result 2022

Punjab Election Results 2022: ਭਗਵੰਤ ਮਾਨ ਦੀ ਮਾਂ ਨੇ ਜਿੱਤ ਦਾ ਕੀਤਾ ਦਾਅਵਾ, ਕਿਹਾ ਪ੍ਰਮਾਤਮਾ ਮਿਹਰ ਕਰੇਗਾ।

ਚੰਡੀਗੜ੍ਹ 10 ਮਾਰਚ 2022: (Punjab Election Results 2022) ਪੰਜਾਬ ਦੇ ਸਿਆਸਤਦਾਨਾਂ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਅੱਜ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election ) ਦੇ ਨਤੀਜੇ ਐਲਾਨੇ ਜਾਣੇ ਹਨ। ਅੱਜ ਪੰਜਾਬ ਨੂੰ ਨਵਾਂ ਸਰਦਾਰ ਮਿਲੇਗਾ | ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ। ਇਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੇ ਘਰ ਜਸ਼ਨਾਂ ਦਾ ਮਾਹੌਲ ਬਣਿਆ ਹੋਇਆ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਜਸ਼ਨਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ ਮੇਰਾ ਅਸ਼ੀਰਵਾਦ ਪੁੱਤ ਦੇ ਨਾਲ ਹੈ | ਆਪਣੇ ਪੁੱਤਰ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਮਿਹਰ ਕਰੇਗਾ।

ਭਗਵੰਤ ਮਾਨ ਦੇ ਘਰ ਜਲੇਬੀਆਂ ਬਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਆਪ ਦੇ ਮੁੱਖ ਮੰਤਰੀ ਉਮੀਦਵਾਰ ਹਨ ਤੇ ਧੂਰੀ ਤੋਂ ਚੋਣ ਲੜ ਰਹੇ ਹਨ। ਇਸ ਦੌਰਾਨ ਵਰਕਰ ਵੀ ਭਗਵੰਤ ਮਾਨ ਦੀ ਕੋਠੀ ’ਤੇ ਪੁੱਜ ਰਹੇ ਹਨ। ਪਿੰਡ ਵਾਸੀਆਂ ਵੱਲੋਂ ਜਸ਼ਨ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਵੱਡੀ ਸਕਰੀਨ ’ਤੇ ਪਿੰਡ ਦੇ ਸਾਰੇ ਲੋਕ ਇਕੱਠੇ ਬੈਠ ਕੇ ਨਤੀਜੇ ਵੇਖਣਗੇ।

ਇਕੱਠ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਠੀ ਨੇੜਲੇ ਇੱਕ ਪਲਾਟ ‘ਚ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ। ਪੰਡਾਲ ਦੇ ਨੇੜੇ ਹੀ ਇੱਕ ਕੋਠੀ ’ਤੇ ਕਰੀਬ ਅੱਧੀ ਦਰਜਨ ਸਪੀਕਰ ਫਿੱਟ ਕੀਤੇ ਗਏ ਹਨ ਤੇ ਦੀਵਾਰ ’ਤੇ ਵੱਡੀ ਸਕਰੀਨ ਲਗਾਈ ਜਾ ਰਹੀ ਸੀ।

Scroll to Top