July 7, 2024 6:16 pm
ਪੰਜਾਬ ਕੈਬਨਿਟ ਦੀ ਬੈਠਕ

ਪੰਜਾਬ ਕੈਬਨਿਟ ਦੀ ਬੈਠਕ : ਅੱਜ ਹੋ ਸਕਦਾ ਹੈ ਪੰਜਾਬ ਦੇ ਇੱਕ ਹੋਰ ਮਸਲੇ ਦਾ ਹੱਲ

ਚੰਡੀਗੜ੍ਹ, 9 ਨਵੰਬਰ 2021 : ਪੰਜਾਬ ਮੰਤਰੀ ਮੰਡਲ ਦੀ ਬੈਠਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ । ਹਾਲਾਂਕਿ ਸਰਕਾਰ ਵੱਲੋਂ ਇਸ ਬੈਠਕ ਲਈ ਅਜੇ ਤੱਕ ਏਜੰਡੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਸਰਕਾਰ ਜਨਤਾ ਲਈ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਸੀਐਮ ਚੰਨੀ ਨੇ ਖੁਦ ਇਸ ਗੱਲ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ, ‘ਇਕ ਹੋਰ ਵੱਡੀ ਸਮੱਸਿਆ ਦੇ ਹੱਲ’ ‘ਤੇ ਚਰਚਾ ਕੀਤੀ ਜਾਵੇਗੀ।

ਸੋਮਵਾਰ ਨੂੰ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਈ ਮਾਮਲਿਆਂ ‘ਤੇ ਸਰਕਾਰ ‘ਤੇ ਹਮਲਾ ਬੋਲਿਆ ਸੀ। ਇਸ ਤੋਂ ਬਾਅਦ ਸੀਐਮ ਚੰਨੀ ਅਤੇ ਸਿੱਧੂ ਵਿਚਾਲੇ ਬੈਠਕ ਵੀ ਹੋਈ। ਭਾਵੇਂ ਬੈਠਕ ਬੇਸਿੱਟਾ ਰਹੀ ਪਰ ਚਰਚਾ ਹੈ ਕਿ ਸਿੱਧੂ ਵੱਲੋਂ ਉਠਾਏ ਗਏ ਮਾਮਲੇ ਪੰਜਾਬ ਕੈਬਨਿਟ ਬੈਠਕ ਵਿੱਚ ਵਿਚਾਰੇ ਜਾ ਸਕਦੇ ਹਨ। ਚੰਨੀ ਪਾਵਰ ਸਮਝੌਤਿਆਂ ‘ਤੇ ਫੈਸਲਾ ਕਰ ਸਕਦੇ ਹਨ। ਇਸ ਦੇ ਨਾਲ ਹੀ ਨਸ਼ਾ ਤਸਕਰੀ ਦੀ ਸੀਲਬੰਦ ਰਿਪੋਰਟ ਅਤੇ ਏਜੀ ਏਪੀਐਸ ਦਿਓਲ ਦੇ ਅਸਤੀਫ਼ੇ ‘ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।