ਚੰਡੀਗੜ੍ਹ, 25 ਜੂਨ 2022 : ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਭਗਵੰਤ ਮਾਨ ਨੇ ਰਾਜਪਾਲ ਦੇ ਭਾਸ਼ਣ ’ਤੇ ਸੰਬੋਧਨ ਕੀਤਾ । ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਸੈਸ਼ਨ ਹੈ । ਇਹ ਬਜਟ ਸੈਸ਼ਨ 30 ਜੂਨ ਤੱਕ ਜਾਰੀ ਰੱਖੇਗਾ।
ਸੈਸ਼ਨ ਦੌਰਾਨ ਸਿਆਸੀ ਧਿਰਾਂ ਵਲੋਂ ਇੱਕ ਦੂਜੇ ‘ਤੇ ਕਈ ਸਵਾਲ ਚੁੱਕੇ ਗਏ, ਸੁਖਪਾਲ ਖਹਿਰਾ ਨੇ ਪੰਜਾਬ ਯੂਨੀਵਰਸਿਟੀ, ਮੱਤੇਵਾੜਾ ਜੰਗਲ ਪੰਜਾਬ ਦੀ ਆਬੋ-ਹਵਾ, ਪ੍ਰਤਾਪ ਬਾਜਵਾ ਨੇ ਰੇਤ ਮਾਈਨਿੰਗ ਅਤੇ ਮੀਤ ਹੇਅਰ ਵਲੋਂ ਨੌਜਵਾਨਾਂ ਲਈ ਖੇਡ ਮੈਦਾਨ ਬਣਾਉਣ ਦੀ ਗੱਲ ਕੀਤੀ ਗਈ |
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਵਲੋਂ ਸਦਨ ‘ਚ 100 ਦਿਨਾਂ ‘ਚ ਕੀਤੇ ਵਾਅਦੇ ਗਿਣਾਏ ਗਏ, ਵਿਰੋਧੀ ਧਿਰਾਂ ਨੂੰ ‘ਕੱਲੀ-ਕੱਲੀ– ਗੱਲ ਦਾ ਜਵਾਬ ਵੀ ਦਿੱਤਾ ਗਿਆ| ਜਿਸ ਦੇ ਚਲਦਿਆਂ ਕਾਂਗਰਸੀਆਂ ਨੇ ਸਦਨ ‘ਚੋ ਵਾਕਆਉਟ ਵੀ ਕਰ ਦਿੱਤਾ |
ਕਾਂਗਰਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਹੋਰ ਵਕਤ ਦਿੱਤਾ ਜਾਵੇ। ਇਸ ਉੱਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਾਂਗਰਸ ਨੂੰ ਬੋਲਣ ਦਾ ਪੂਰਾ ਵਕਤ ਦਿੱਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਸ਼ਣ ਦੌਰਾਨ ਕਹੀਆਂ ਇਹ ਗੱਲਾਂ :-
1.ਪੰਜਾਬ ਵਿੱਚ ਸਾਡੀ ਸਰਕਾਰ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਬਿੱਲ ਲਿਆਵੇਗੀ ਜੋ ਇਸੇ ਇਜਲਾਸ ਵਿੱਚ ਇਹ ਬਿੱਲ ਪੇਸ਼ ਕੀਤਾ ਜਾਵੇਗਾ।
2.ਭ੍ਰਿਸ਼ਟਾਚਾਰ ਵਿਰੁੱਧ ਜਾਰੀ ਕੀਤੇ ਹੈਲਪਲਾਈਨ ਨੰਬਰ ‘ਤੇ ਜੋ ਸ਼ਿਕਾਇਤਾਂ ਮਿਲੀਆਂ ਉਨ੍ਹਾਂ ‘ਚੋ ਹੁਣ ਤੱਕ 47 ਲੋਕ ਗ੍ਰਿਫ਼ਤਾਰ ਹੋਏ ਹਨ।
3.ਸਰਕਾਰ ਨੇ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ |
4.ਨਸ਼ੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਤਰਾਂ ਦੀ ਕੋਈ ਵੀ ਢਿੱਲ ਨਾ ਵਰਤੀ ਜਾਵੇ |
5.ਸਕੂਲਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਕੋਈ ਵੀ ਸਕੂਲ ਮਾਪਿਆਂ ਨੂੰ ਵਰਦੀ ਜਾਂ ਕਿਤਾਬਾਂ ਨੂੰ ਲੈ ਕੇ ਤੰਗ ਨਹੀਂ ਕਰੇਗਾ |
6.ਪ੍ਰਾਈਵੇਟ ਸਕੂਲਾਂ ਵੱਲੋਂ ਆਪਹੁਦਰੀਆਂ ਲਈਆਂ ਜਾਣ ਵਾਲੀਆਂ ਫ਼ੀਸਾਂ ਵਿਰੁੱਧ ਵੀ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।
7.ਅਧਿਆਪਕਾਂ ਤੋਂ ਕੇਵਲ ਸਿੱਖਿਆ ਸਬੰਧੀ ਕੰਮ ਹੀ ਲਿਆ ਜਾਵੇਗਾ। ਅਤੇ ਉਚੇਰੀ ਸਿੱਖਿਆ ਦੀ ਟ੍ਰੇਨਿੰਗ ਲੈਣ ਲਈ ਵੀ ਭੇਜਿਆ ਜਾਵੇਗਾ | ਕਾਲਜ ਅਧਿਆਪਕਾਂ ਨੂੰ ਯੂਜੀਸੀ ਦੇ ਪੇਅ ਗਰੇਡ ਮੁਤਾਬਕ ਤਨਖਾਹ ਦਿੱਤੀ ਜਾਵੇਗੀ।
8.ਖੇਤੀਬਾੜੀ ਬਾਰੇ ਮੁੱਖ ਮਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ‘ਤੇ ਐੱਮਐੱਸਪੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਇਸ ਦੌਰਾਨ ਸੂਬੇ ਵਿਚ ਮੂੰਗੀ ਦੇ ਰਕਬੇ ਵਿਚ ਵਾਧਾ ਹੋਇਆ ਹੈ।
9.ਸ਼ਹੀਦ ਹੁੰਦੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੇਣ ਦਾ ਦਾਅਵਾ ਕੀਤਾ ਹੈ |
10.ਸ਼ਹਿਰਾਂ ‘ਤੇ ਪਿੰਡਾਂ ‘ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, 15 ਅਗਸਤ ਤੋਂ ਇਨ੍ਹਾਂ ਦੀ ਸ਼ੁਰੂਆਤ ਹੋਵੇਗੀ |
11.5994 ਈ.ਟੀ.ਟੀ., 8393 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਕੀਤੀ ਜਾਵੇਗੀ |
12.ਆਨਲਾਈਨ ਡਰਾਈਵਿੰਗ ਲਾਇਸੰਸ ਬਣਾਏ ਜਾ ਰਹੇ ਹਨ |
13. TI ਨਾਲ ਸਬੰਧਤ 44 ਨਵੇਂ ਕੋਰਸ ਸ਼ੁਰੂ ਹੋਣ ਜਾ ਰਹੇ ਹਨ |